Type Here to Get Search Results !

Chahat Prem Dharampura - Prem Dharampura Poems - Shayri - Kavita

ਚਾਹਤ
ਚਾਹੁੰਦੇ ਰਹੇ ਰਹੇ ਇੱਕ ਸ਼ਖਸ ਨੂੰ,
ਪਰ ਸਾਥੋਂ ਇਜਹਾਰ ਨਾਂਹ ਹੋਇਆ।
ਅੱਧੋਂ ਜਿਆਦਾ ਲੰਘ ਗਈ ਜ਼ਿੰਦਗੀ,
ਹੋਰ ਕਿਸੇ ਨਾਲ ਪਿਆਰ ਨਾ ਹੋਇਆ।

ਸਾਹਾਂ ਦੀ ਮੁਹਥਾਜ ਹੈ ਜਿੰਦਗੀ
ਇਤਬਾਰ ਕੋਈ ਨਾਂਹ
ਕਿੱਥੇ ਲੈ ਕੇ ਜਾਣਾ ਇਸਨੇ
ਸਾਰ ਕੋਈ ਨਾਂਹ
ਹਰ ਥਾਂ ਉਸਨੂੰ ਲੱਭਦੇ ਰਹਿਣਾ
 ਜੋ ਵਿੱਚ ਅਣਜਾਣੇ ਖੋਇਆ।
 PREM DHARAMPURA

 ਨਾ ਚਾਹਤ ਹੈ ਨਾ ਰਾਹਤ ਹੈ
ਇਹ ਜਿੰਦਗੀ ਆਤਮ ਸਾਹਤ ਹੈ
      
ਸੱਚ ਆਖਦੇ ਐ ਸਿਆਣੇ
ਕਿ ਖੂਹ ਨੂੰ ਖੂਹ ਨਹੀਂ ਮਿਲਦੇ ਹੁੰਦੇ
ਬੰਦਾ ਤਾਂ ਬੰਦੇ ਨੂੰ ਟੱਕਰ ਹੀ ਜਾਂਦੈ
ਕਿਸੇ ਨਾ ਕਿਸੇ ਮੋੜ ਤੇ

ਪਿਆਰ ਕਰਦਾ ਬੰਦਾ ਵਿੱਛੜ ਹੀ ਜਾਂਦਾ ਹੈ ਇੱਕ ਦੂਜੇ ਤੋਂ ਤੇ ਇਸਨੂੰ ਸਮੇਂ ਦਾ ਜਾਂ ਕਿਸਮਤ ਦਾ ਦਸਤੂਰ ਹੀ ਸਮਝੋ ਪਰ ਸਿਆਣੇ ਸੱਚ ਹੀ ਆਖਦੇ ਹਨ ਕਿ ਉਹ ਇੱਕ ਦੂਜੇ ਨੂੰ ਇਕ ਨਾ ਇੱਕ ਦਿਨ ਮਿਲਦੇ ਵੀ ਜਰੂਰ ਹਨ।

ਹਾਸਿਆਂ ਦੇ ਵਿੱਚ ਘੁਲੀ ਸਾਦਗੀ ਬਿਆਨ ਕਰੇ
ਦਿਲ ਦਾ ਵੀ ਹੋਊ ਪੂਰਾ ਸਾਫ ਓਹ
ਤੋੜ ਦੇਣਾ ਦਿਲ ਕਿੱਥੇ ਸਿੱਖਿਆ ਹੋਊ ਓਹਨੇ
ਬਿਨ੍ਹਾਂ ਗਲਤੀ ਤੋਂ ਕਰਦਾ ਏ ਮਾਫ਼ ਜੋ

ਸਾਦਗੀ ਸਾਨੂੰ ਸਭ ਨੂੰ ਹੀ ਪਸੰਦ ਹੈ ਤੇ ਇਸ ਸਾਦਗੀ ਤੋਂ ਅਸੀ ਸਭ ਕੁਝ ਵਾਰ ਸਕਦੇ ਹਾਂ ਤੇ ਪਤਾ ਨਹੀਂ ਕਦੋਂ ਸਾਨੂੰ ਇਸ ਸਾਦਗੀ ਦੇ ਨਾਲ ਪਿਆਰ ਹੋਣ ਲਗਦਾ ਹੈ। ਸਾਨੂੰ ਉਸਦੀ ਸਾਦਗੀ ਤੋਂ ਉਸਦੇ ਸਾਦਗੀ ਦੇ ਹਾਸਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਦਿਲ ਦਾ ਬਿਲਕੁਲ ਹੀ ਸਾਫ ਹੋਵੇਗਾ ਤੇ ਦਿਲ ਨੂੰ ਤੋੜ ਦੇਣ ਦਾ ਕਵੱਲਾ ਹੁਨਰ ਤਾਂ ਉਸਨੇ ਸਿੱਖਿਆ ਹੀ ਨਹੀਂ ਹੋਵੇਗਾ ਬਲਕਿ ਬਿਨਾ ਗਲਤੀ ਤੋਂ ਹੀ ਮਾਫ਼ ਕਰ ਦਿੰਦਾ ਹੋਵੇਗਾ।

ਕਦੇ ਵਕਤ ਮਾੜਾ ਕਦੇ ਲੋਕ ਮਾੜੇ,
ਪਰ ਵੱਜਿਆ ਮਾੜਾ ਯਾਰ ਤੇਰਾ
ਤੂੰ ਵੀ ਲੋਕਾਂ ਵਾਲੀ ਕੀਤੀ
ਸਮਝਿਆ ਨਹੀਂਓਂ ਪਿਆਰ ਮੇਰਾ
ਵਖਤ ਪੈਣ ਤੇ ਸਾਰੇ ਖਿਸਕਣ
ਕੀ ਤੇਰਾ ਕੀ ਯਾਰ ਮੇਰਾ
ਅੱਜ ਜੇਬਾਂ ਬੇਸ਼ੱਕ ਖਾਲੀ ਸੱਜਣਾ
ਬੜਾ ਦਿਲ ਵਿੱਚ ਭਰਿਆ ਪਿਆਰ ਮੇਰਾ।

ਵਕਤ ਹਰ ਪਲ ਇੱਕੋ ਜਿਹਾ ਨਹੀਂ ਰਹਿੰਦਾ ਇਹ ਬਦਲਦਾ ਹੀ ਰਹਿੰਦਾ ਹੈ ਤੇ ਪਤਾ ਹੀ ਨਹੀਂ ਲਗਦਾ ਕਿ ਇਨਸਾਨ ਕੀ ਤੋਂ ਕੀ ਬਣ ਜਾਂਦਾ ਹੈ। ਵਕਤ ਨੇ ਬਹੁਤ ਹੀ ਬੁਰੇ ਲੋਕਾਂ ਨੂੰ ਸੁਧਾਰਿਆ ਵੀ ਹੈ ਤੇ ਸੁਧਰੇ ਹੋਇਆਂ ਨੂੰ ਵਿਗਾੜਆ ਵੀ ਹੈ। ਵਕਤ ਨੇ ਬਹੁਤ ਹੀ ਖਾਲੀ ਜੇਬਾਂ ਨੂੰ ਭਰਿਆ ਵੀ ਹੈ ਤੇ ਭਰੀਆਂ ਹੋਈਆਂ ਜੇਬਾਂ ਨੂੰ ਖਾਲੀ ਵੀ ਕੀਤਾ ਹੈ। ਮਾੜੇ ਵਕਤ ਵਿਚ ਅਕਸਰ ਹੀ ਸਾਨੂੰ ਮਾੜੇ ਲੋਕ ਟੱਕਰ ਜਾਂਦੇ ਹਨ ਤੇ ਜਦੋਂ ਵੀ ਕਿਸੇ ਚੰਗੇ ਇਨਸਾਨ ਦੀ ਦਸਤਕ ਹੁੰਦੀ ਹੈ ਤੇ ਅਸੀਂ ਚੰਗੇ ਬਣ ਜਾਂਦੇ ਹਾਂ ਤੇ ਨਾਲ ਹੀ ਵਕਤ ਵੀ ਚੰਗਾ ਬਣ ਜਾਂਦਾ ਹੈ। ਕਈ ਵਾਰ ਬੁਰੇ ਵਕਤ ਵਿਚ ਸਾਨੂੰ ਸਾਡੇ ਆਪਣੇ ਹੀ ਨਹੀਂ ਪਹਿਚਾਣ ਪਾਉਂਦੇ।

Chahat Prem Dharampura - Prem Dharampura Poems - Shayri - Kavita
Prem Dharampura Shayri 
premdharampura

ਵਕਤ ਸਿਆਂ ਤੇਰੇ ਹਲ ਨੇ ਚਲਦੇ ਜੋ ਵਾਹੁੰਦਾ ਓਹੀ ਖਾਂਦਾ
ਉਂਝ ਤਾਂ ਕਿੱਥੇ ਹੱਥ ਤੂੰ ਆਵੇਂ ਜੋ ਤਕੜਾ, ਨੱਥ ਪਾਉਂਦਾ
ਵਕਤ ਹਰ ਕਿਸੇ ਦੇ ਹੱਥ ਨਹੀਂ ਆਉਂਦਾ। ਇਹ ਉਸ ਬੈਲ ਦੇ ਵਰਗਾ ਹੈ ਜਿਸਨੂੰ ਕੋਈ ਮਰਦ ਹੀ ਨੱਥ ਪਾ ਸਕਦਾ ਹੈ ਤੇ ਬਾਅਦ ਵਿੱਚ ਕਿਸੇ ਵੀ ਹਲ ਵਿਚ ਇਸਨੂੰ ਜੋੜ ਕੇ ਇਸਤੋਂ ਮਜ਼ਦੂਰੀ ਕਰਵਾਉਂਦਾ ਫਿਰੇ ਤੇ ਇਹ ਰੋਜ਼ਾਨਾ ਉਸਦਾ ਹੀ ਪਾਣੀ ਭਰੇਗਾ ਜੋ ਇਸਨੂੰ ਆਪਣੀ ਮਰਦਾਨਗੀ ਦਿਖਾ ਕੇ ਨੱਥ ਪਾਉਣ ਦੀ ਕੋਸ਼ਿਸ਼ ਕਰੇਗਾ ਤੇ ਇਸ ਕਾਰਜ (ਨੱਥ ਪਾਉਣ ਵਿੱਚ ਸਫਲ ਹੋਵੇਗਾ) ਵਿਚ ਸਫ਼ਲ ਹੋਵੇਗਾ।
ਸਿਆਣੇ ਆਖਦੇ ਹਨ ਕਿ ਇਹ ਵਕਤ ਕਿਸੇ ਦਾ ਨਹੀਂ ਹੋਇਆ। ਇਹ ਵਕਤ ਸਿਰਫ ਉਸਦਾ ਹੀ ਹੋਇਆ ਹੈ ਜੋ ਇਸਨੂੰ ਸਮਝੇਗਾ, ਇਸਦੀ ਚਾਲ ਨੂੰ ਸਮਝੇਗਾ। ਇਸਦੀ ਤੋਰ ਤੇ ਹਰ ਚਾਲ ਨੂੰ ਸਮਝ ਕੇ ਜੋ ਵੀ ਇਸਨੂੰ ਪਕੜ ਵਿੱਚ ਲੈ ਲਵੇਗਾ ਤਾਂ ਇਹ ਵਕਤ ਉਸ ਇਨਸਾਨ ਦਾ ਹੀ ਪਾਣੀ ਭਰੇਗਾ। ਸਭ ਪਾਸੇ ਹੀ ਉਸਦਾ ਸਿੱਕਾ ਚੱਲਣ ਲੱਗੇਗਾ। ਪਤਾ ਨਹੀਂ ਕਿ ਫਿਰ ਇਹ ਵਕਤ ਉਸਨੂੰ ਕਿੱਥੋਂ ਕਿੱਥੇ ਤਕ ਦੀ ਸੈਰ ਕਰਵਾ ਦੇਵੇਗਾ ਤੇ ਪਤਾ ਹੀ ਨਹੀਂ ਕਿ ਕਦੋਂ ਤੱਕ ਓਹ ਆਦਮੀ ਇਸਦੀ ਸਵਾਰੀ ਕਰਕੇ ਜਹਾਨ ਨੂੰ ਦੇਖਦਾ ਰਹੇ।
ਜੋ ਲੋਕ ਮਿਹਨਤ ਨਹੀਂ ਕਰਦੇ ਤੇ ਹਰ ਇੱਕ ਕੰਮ ਨੂੰ ਅਗਲੇ ਦਿਨ ਤੇ ਛੱਡ ਦਿੰਦੇ ਹਨ। ਵਕਤ ਓਹਨਾ ਦਾ ਕਦੇ ਵੀ ਨਹੀਂ ਹੁੰਦਾ ਤੇ ਵਕਤ ਵੀ ਓਹਨਾ ਨੂੰ ਪਤਾ ਨਹੀਂ ਕਿੰਨੇ ਹੀ ਪਿੱਛੇ ਛੱਡ ਦਿੰਦਾ ਹੈ। 
ਵਕਤ ਸਿਰਫ ਤੇ ਸਿਰਫ ਓਹਨਾ ਦੀ ਹੀ ਕਦਰ ਕਰਦਾ ਹੈ ਜੋ ਲੋਕ ਆਪਣੀ ਕਦਰ ਆਪ ਕਰਦੇ ਹਨ ਜਾਂ ਆਪਣੀ ਕਦਰ ਕਰਵਾਉਣੀ ਚਾਹੁੰਦੇ ਹੋਣ। ਨਹੀਂ ਤਾਂ ਵਕਤ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦਾ। 
ਵਕਤ ਦਾ ਮੁੱਖ ਕੰਮ ਹੈ ਚਲਦੇ ਰਹਿਣਾ ਤੇ ਇਸਨੂੰ ਰੁਕਣਾ ਤਾਂ ਬਿਲਕੁਲ ਵੀ ਪਸੰਦ ਨਹੀਂ। ਜੋ ਲੋਕ ਇਸਦੇ ਨਾਲ ਤੁਰ ਪੈਂਦੇ ਹਨ ਤਾਂ ਇਹ ਓਹਨਾ ਨਾਲ ਕਦਮ ਮਿਲਾ ਲੈਂਦਾ ਹੈ ਤੇ ਇਕ ਇਕ ਕਦਮ ਇਕਸਾਰ ਰੱਖਦਿਆਂ ਓਹਨਾ ਦੇ ਨਾਲ ਨਾਲ ਤੁਰਦਾ ਹੈ ਪਰ ਜੋ ਲੋਕ ਰੁਕ ਜਾਂਦੇ ਹਨ ਜਾਂ ਕਹਿੰਦੇ ਹਨ ਕਿ ਇਹ ਸਮਾਂ ਥੋੜ੍ਹਾ ਜਿਹਾ ਪਿੱਛੇ ਆ ਕੇ ਸਾਨੂੰ ਆਪਣੇ ਨਾਲ ਰਲਾ ਲਵੇ ਤਾਂ ਸਮਾਂ ਕਦੇ ਵੀ ਓਹਨਾ ਦੀ ਗੱਲ ਨਹੀਂ ਸੁਣਦਾ ਤੇ ਨਾ ਹੀ ਓਹਨਾ ਨੂੰ ਨਾਲ ਰਲਾਉਣ ਲਈ ਪਿੱਛੇ ਜਾਂਦਾ। ਇਹ ਤਾਂ ਸਾਨੂੰ ਆਪ ਹੀ ਕਰਨਾ ਪਵੇਗਾ ਕਿ ਅਸੀਂ ਭੱਜ ਕੇ ਇਕ ਵਾਰ ਸਮੇਂ ਦੇ ਨਾਲ ਰਲ ਜਾਈਏ ਤੇ ਬਾਅਦ ਵਿੱਚ ਇਸ ਦੇ ਕਦਮ ਨਾਲ ਕਦਮ ਮਿਲਾ ਕੇ ਤੁਰੀਏ।
ਧੰਨਵਾਦ

Post a Comment

0 Comments
* Please Don't Spam Here. All the Comments are Reviewed by Admin.

Search