Type Here to Get Search Results !

Teri Kudrat (Poem) - Prem Dharampura | New Punjabi Shayri | True Poetry | Punjabi Poetry - Punjabi Kavita

ਤੇਰੀ ਕੁਦਰਤ
ਤੇਰੀ ਲੋਕਾਈ ਖਤਰੇ ਦੇ ਵਿੱਚ
ਪੈ ਗਈ ਏ ਦਾਤਾ
ਜਾਨ ਦੀ ਦੁਸ਼ਮਣ ਮਹਾਂਮਾਰੀ
ਬਣ ਬਹਿ ਗਈ ਏ ਦਾਤਾ

ਤੇਰੇ ਨਾਲ ਸੀ ਮੱਥਾ ਲਾਉਂਦੇ
ਜਿਉਂਦੇ ਜੀਵਾਂ ਨੂੰ ਸੀ ਖਾਂਦੇ
ਅੱਜ ਤੇਰੀ ਕੁਦਰਤ
ਸਭ ਤੇ ਭਾਰੀ ਪੈ ਗਈ ਏ ਦਾਤਾ
ਤੇਰੀ ਲੋਕਾਈ ਖਤਰੇ ਦੇ ਵਿੱਚ
ਪੈ ਗਈ ਏ ਦਾਤਾ।

ਛੱਡਣੀ ਪੈ ਗਈ ਕਿਰਤ ਕਮਾਈ
ਬਿਨ ਤੇਰੇ ਨਾ ਕੋਈ ਸਹਾਈ
ਢਿੱਡੋਂ ਭੁੱਖੀ ਵਿੱਚ ਘਰਾਂ ਦੇ
ਬਹਿ ਗਈ ਏ ਦਾਤਾ
ਤੇਰੀ ਲੋਕਾਈ ਖਤਰੇ ਦੇ ਵਿੱਚ
ਪੈ ਗਈ ਏ ਦਾਤਾ।

ਕੋਈ ਇਲਾਜ ਨਾ ਲੱਭਿਆ
ਸਭ ਅਜ਼ਮਾ ਕੇ ਵੇਖ ਲਏ
ਸਮੇਂ ਦੀਆਂ ਸਰਕਾਰਾ ਨੇ ਵੀ
ਗੋਡੇ ਟੇਕ ਲਏ
ਭੁੱਲ ਤਕਨੀਕਾਂ ਬਸ ਅਰਦਾਸ ਹੀ
ਰਹਿ ਗਈ ਏ ਦਾਤਾ
ਤੇਰੀ ਲੋਕਾਈ ਖਤਰੇ ਦੇ ਵਿੱਚ
ਪੈ ਗਈ ਏ ਦਾਤਾ।
PREM DHARAMPURA


ਕੁਦਰਤ - ਕੁਦਰਤ ਤੋਂ ਵੱਡਾ ਤਾਂ ਕੋਈ ਵੀ ਨਹੀਂ ਹੈ ਸਿਵਾਏ ਇਸ ਕੁਦਰਤ ਨੂੰ ਬਣਾਉਣ ਵਾਲੇ ਦੇ। ਕੁਦਰਤ ਨੂੰ ਅਸੀ ਓਸ ਕੁਦਰਤ ਬਣਾਉਣ ਵਾਲੇ ਦੇ ਨਾਲ ਵੀ ਮੇਚ ਕੇ ਦੇਖ ਸਕਦੇ ਹਾਂ ਕਿ ਰੱਬ (ਕੁਦਰਤ ਨੂੰ ਬਣਾਉਣ ਵਾਲਾ) ਆਪ ਹੀ ਕੁਦਰਤ ਹੈ। ਤਾਂ ਫਿਰ ਅਸੀਂ ਪੱਕੇ ਤੌਰ ਤੇ ਹੀ ਕਹਿ ਸਕਦੇ ਹਾਂ ਕਿ ਇਸਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਕਿਸੇ ਵੀ ਖੋਜ ਜਾਂ ਚੀਜ ਨੂੰ ਬਣਾਉਣ ਵਾਲਾ ਆਪ ਉਸ ਚੀਜ਼ ਤੋਂ ਵੱਡਾ ਹੋ ਸਕਦਾ ਹੈ ਪਰ ਜੇਕਰ ਆਪਾਂ ਇਹ ਹੀ ਕਹਿ ਦੇਈਏ ਕਿ ਉਹ ਆਪ ਹੀ ਕੁਦਰਤ ਹੈ ਤਾਂ ਫਿਰ ਉਸ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ।
ਕੁਦਰਤ ਦੇ ਵਿਚ ਸਾਡਾ ਆਲਾ ਦੁਆਲਾ, ਅਸੀ ਖੁਦ, ਧਰਤੀ ਤੇ ਸਭ ਕੁਝ ਹੀ ਆ ਜਾਂਦਾ ਹੈ ਜੋ ਵੀ ਸਾਨੂੰ ਦਿਖਾਈ ਦਿੰਦਾ ਹੈ, ਅਸੀ ਇਹ ਵੀ ਜਾਣਦੇ ਹਾਂ ਕਿ ਰੱਬ ਹੀ ਕੁਦਰਤ ਹੈ ਤੇ ਉਹ ਹੀ ਇਸਨੂੰ ਚਲਾਉਣ ਵਾਲਾ ਹੈ। ਕੁਦਰਤ ਜਿਵੇਂ ਵੀ ਚਲਦੀ ਹੈ ਉਹ ਉਸਦੀ (ਰੱਬ) ਮਰਜੀ ਨਾਲ ਹੀ ਚਲਦੀ ਹੈ ਤੇ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਇਸਨੂੰ ਆਪਣੇ ਅਨੁਸਾਰ ਬਦਲਣਾ ਚਾਹੀਦਾ, ਸਗੋਂ ਕੁਦਰਤ ਦੇ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਹੈ। ਪਰ ਹੋ ਕੀ ਰਿਹਾ ਹੈ ਕਿ ਅਸੀਂ ਕੁਦਰਤ ਨੂੰ ਹੀ ਆਪਣੇ ਅਨੁਸਾਰ ਬਦਲਣ (ਢਾਲਣ) ਤੇ ਲੱਗੇ ਹੋਏ ਹਾਂ। ਅਸੀਂ ਆਪਣੀ ਮਰਜੀ ਅਨੁਸਾਰ ਇਸ ਨੂੰ ਬਦਲ ਰਹੇ ਹਾਂ ਤੇ ਆਪਣੇ ਫਾਇਦੇ ਲਈ ਇਸਨੂੰ ਬਦਲ ਰਹੇ ਹਾਂ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਰੱਬ ਹੀ ਕੁਦਰਤ ਨੂੰ ਚਲਾ ਰਿਹਾ ਹੈ ਤਾਂ ਉਹ ਰੱਬ ਇਸ ਕੁਦਰਤ ਨੂੰ ਆਪਣੇ ਅਨੁਸਾਰ ਹੀ ਚਲਾ ਰਿਹਾ ਹੋਵੇਗਾ ਜੋ ਕਿ ਸਭ ਲਈ ਠੀਕ ਹੈ (ਕਿਉਂਕਿ ਪਤਾ ਨਹੀਂ ਕਿੰਨੀਆਂ ਹੀ ਸਿਆਣਪਾਂ ਨਾਲ ਰੱਬ ਇਸ ਕੁਦਰਤ ਨੂੰ ਚਲਾ ਰਿਹਾ ਹੋਵੇ ਤੇ ਕਿੰਨੇ ਹੀ ਰਹੱਸ ਇਸ ਵਿਚ ਛੁਪੇ ਹੋਣ। ਸਾਡੀ ਸੋਚ ਤੋਂ ਬਾਹਰ ਦੀ ਗੱਲ ਹੈ ਕਿਉਂਕਿ ਸਾਡੀ ਮੱਤ ਬਹੁਤ ਹੀ ਛੋਟੀ ਹੈ ਤੇ ਅਸੀਂ ਇੱਕ ਦਾਇਰੇ ਵਿੱਚ ਰਹਿ ਕੇ ਹੀ ਸੋਚ ਸਕਦੇ ਹਾਂ) ਸਾਨੂੰ ਕਦੇ ਵੀ ਕੁਦਰਤ ਨਾਲ ਖਿਲਵਾੜ, ਛੇੜਛਾੜ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਰੱਬ ਦੀ ਮਰਜ਼ੀ ਦੇ ਉਲਟ ਹੋਵੇਗਾ। ਪਤਾ ਨਹੀਂ ਕਿੰਨੀਆਂ ਹੀ ਸਿਆਣਪਾਂ ਨਾਲ ਰੱਬ ਨੇ ਇਸਦੇ ਕਾਨੂੰਨ ਬਣਾਏ ਹੋਣ ਤੇ ਇਕ ਆਪਣਾ ਹੀ ਸੰਵਿਧਾਨ ਬਣਾਇਆ ਹੋਵੇ ਇਸਨੂੰ ਚਲਾਉਣ ਲਈ, ਤਾਂ ਓਹਨਾ ਦੀ ਉਲੰਘਣਾ ਕਰਨ ਦਾ ਸਾਨੂੰ ਕੋਈ ਵੀ ਹੱਕ ਨਹੀਂ ਹੈ।
ਨਿੱਤ ਹੀ ਪਤਾ ਨਹੀਂ ਅਸੀ ਕਿੰਨੀਆਂ ਹੀ ਗਲਤੀਆਂ ਕਰਦੇ ਹਾਂ। ਓਹਨਾਂ ਵਿੱਚੋ ਬਹੁਤ ਗਲਤੀਆਂ ਬਖਸ਼ਣ ਯੋਗ ਹੁੰਦੀਆਂ ਹਨ ਤੇ ਬਹੁਤ ਨਾ ਬਖਸ਼ਣ ਯੋਗ। ਬਹੁਤ ਗਲਤੀਆਂ ਦਾ ਤਾਂ ਸਾਨੂੰ ਨਤੀਜਾ ਵੀ ਬਹੁਤ ਦੇਰ ਨਾਲ ਮਿਲਦਾ ਹੈ। ਸੋ ਕੁਦਰਤ ਨਾਲ ਖਿਲਵਾੜ ਕਰਨ ਵਾਲੀ ਗਲਤੀ ਬਹੁਤ ਹੀ ਵੱਡੀ ਗਲਤੀ ਹੈ ਤੇ ਜਦੋਂ ਕੁਦਰਤ ਦਾ ਥੱਪੜ ਸਾਨੂੰ ਪੈਂਦਾ ਹੈ ਤਾਂ ਇੱਕ ਵੀ ਇੰਦਰੀ ਨਹੀਂ ਬਚਦੀ ਤੇ ਅਸੀ ਸਾਰੇ ਤਰਾਂ ਦੇ ਸਵਾਦ ਲੈਣ ਤੋਂ ਅਯੋਗ ਹੋ ਜਾਂਦੇ ਹਾਂ। 
ਇਹ ਗਲਤੀਆਂ ਅਸੀ ਜਾਣ ਬੁੱਝ ਕੇ ਕਰਦੇ ਹਾਂ ਕਿਉਂਕਿ ਇਹਨਾਂ ਦਾ ਨਤੀਜਾ ਸਾਨੂੰ ਦੇਰ ਨਾਲ ਮਿਲਦਾ ਹੈ ਨਹੀਂ ਤਾਂ ਅਸੀਂ ਚਾਹ ਕੇ ਵੀ ਇਸ ਤਰਾਂ ਦਾ ਕੁਝ ਨਾ ਕਰੀਏ ਜੋ ਕੁਦਰਤ ਦੇ ਅਨੁਸਾਰ ਨਾ ਹੋਵੇ।
ਜਾਣ ਬੁੱਝ ਕੇ ਅਸੀ ਧਰਤੀ ਦੇ ਜਾਏ ਰੁੱਖਾਂ ਨੂੰ ਕੱਟ ਰਹੇ ਹਾਂ ਤਾਂ ਜੋ ਇਸ ਲੱਕੜ ਤੇ ਖਾਲੀ ਹੋਈ ਜ਼ਮੀਨ ਦਾ ਮੁਨਾਫ਼ਾ ਲੈ ਸਕੀਏ। ਅਸੀ ਆਪੇ ਵਿਚ ਆਏ ਪਤਾ ਨਹੀਂ ਕਿੰਨੀਆਂ ਹੀ ਗਲਤੀਆਂ ਕਰ ਦਿੰਦੇ ਹਾਂ ਤੇ ਇਹ ਸਾਰੀਆਂ ਹੀ ਲਾਲਚ ਵਿੱਚ ਕੀਤੀਆਂ ਜਾਂਦੀਆਂ ਹਨ। ਅਸੀ ਤਾਂ ਧਰਤੀ ਤੇ ਰਹਿਣ ਯੋਗ ਕੋਈ ਜੀਵ ਵੀ ਨਹੀਂ ਛੱਡਿਆ। ਦਿਨੋਂ ਦਿਨ ਸਾਡੇ ਦੁਆਰਾ ਕੁਦਰਤ ਦਾ ਇਹ ਉਜਾੜਾ ਵਧਦਾ ਹੀ ਜਾ ਰਿਹਾ ਹੈ ਤੇ ਅਸੀਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਕੁਦਰਤ ਆਪਣਾ ਰੰਗ ਜਰੂਰ ਦਿਖਾਉਂਦੀ ਹੈ ਉਹ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਤੇ ਸਾਨੂੰ ਇਸ ਦਾ ਅੰਜਾਮ ਭੋਗਣ ਲਈ ਤਿਆਰ ਰਹਿਣਾ ਪਵੇਗਾ। ਕੁਦਰਤ ਨੇ ਸੰਕੇਤ ਤਾਂ ਬਹੁਤ ਵਾਰ ਦਿੱਤੇ ਹਨ ਪਰ ਅਸੀਂ ਸਮਝਦੇ ਕਿੱਥੇ ਹਾਂ ਜਨਾਬ। ਅਸੀ ਤਾਂ ਲਾਲਚ ਦੀ ਪੱਟੀ ਆਪਣੀਆਂ ਅੱਖਾਂ ਤੇ ਬੰਨੀ ਹੁੰਦੀ ਹੈ। ਅਸੀ ਤਾਂ ਕਿਸੇ ਦੀ ਪ੍ਰਵਾਹ ਵੀ ਨਹੀਂ ਕਰਦੇ।
ਸਾਨੂੰ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਇਸਦਾ ਦਿੱਤਾ ਹੀ ਖਾ ਰਹੇ ਹਾਂ।
ਧੰਨਵਾਦ

prem dharampura shayri premdharampura
Prem Dharampura Shayri
premdharampura



Post a Comment

0 Comments
* Please Don't Spam Here. All the Comments are Reviewed by Admin.

Search