ਕਾਲਜ ਦੀ ਜਿੰਦਗੀ (College Life Story)
ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਬਾਰ੍ਹਵੀਂ ਜਮਾਤ ਕਰਨ ਤੋਂ ਬਾਅਦ ਮੈਂ ਕਾਲਜ ਦੀ ਦੁਨੀਆਂ ਵਿੱਚ ਪੈਰ ਧਰਨ ਬਾਰੇ ਸੋਚਿਆ ਅਤੇ ਘਰਦਿਆਂ ਨੇ ਇਸ ਦੀ ਇਜ਼ਾਜ਼ਤ ਦੇ ਦਿੱਤੀ।
ਮੈਂ ਆਪਣੇ ਬਾਰ੍ਹਵੀਂ ਜਮਾਤ ਦੇ ਸਹਿਪਾਠੀਆਂ (ਜਮਾਤੀਆਂ) ਨਾਲ ਹੀ ਅਗਲੀ ਪੜਾਈ ਕਰਨ ਬਾਰੇ ਸੋਚਿਆ ਹੋਇਆ ਸੀ। ਪਰ ਘਰੋਂ ਆਰਥਿਕ ਤੰਗੀ ਹੋਣ ਕਰਕੇ ਮੈਨੂੰ ਦੋਸਤਾਂ ਨਾਲੋਂ ਜੁਦਾ ਹੋਣਾ ਪਿਆ ਕਿਉਂਕਿ ਉਹਨਾਂ (ਦੋਸਤਾਂ) ਨੇ ਨੇੜੇ ਦੇ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਲੈ ਲੈਣਾ ਸੀ ਤੇ ਲੈ ਵੀ ਲਿਆ ਅਤੇ ਮੇਰੇ ਘਰਦੇ ਇਸ ਵਾਸਤੇ ਰਾਜੀ ਨਾ ਹੋਏ।
ਇਸ ਤਰਾਂ ਚਲਦਿਆਂ ਮੇਰੇ ਲਈ ਦੂਸਰਾ ਰਸਤਾ ਇਹ ਬਚਿਆ ਸੀ ਕਿ ਜਾਂ ਤਾਂ ਪੜਾਈ ਹੀ ਛੱਡ ਦਿੱਤੀ ਜਾਵੇ ਤੇ ਜਾਂ ਕੋਈ ਸਰਕਾਰੀ ਕਾਲਜ ਲੱਭ ਕੇ ਓਥੇ ਦਾਖਲਾ ਲੈ ਲਿਆ ਜਾਵੇ ਕਿਉਂਕਿ ਸਰਕਾਰੀ ਕਾਲਜ ਵਿੱਚ ਪੜਾਈ ਦਾ ਖਰਚਾ ਘੱਟ ਹੋਣਾ ਸੀ ਤੇ ਨਿੱਜੀ ਕਾਲਜਾਂ ਵਿੱਚ ਪੜਾਈ ਦਾ ਖਰਚਾ ਜਿਆਦਾ ਹੋਣ ਕਾਰਨ ਘਰਦੇ ਮੈਨੂੰ ਓਥੇ ਪੜਨ ਲਗਾਉਣ ਲਈ ਰਾਜੀ ਨਾ ਹੋਏ, ਪਰ ਮੇਰੇ ਸਾਰੇ ਹੀ ਦੋਸਤ ਘਰੋਂ ਠੀਕ ਆਰਥਿਕਤਾ ਹੋਣ ਕਰਕੇ ਓਥੇ ਦਾਖਲਾ ਲੈ ਸਕਦੇ ਸੀ ਤੇ ਓਹਨਾ ਨੇ ਓਥੇ ਦਾਖਲਾ ਲੈ ਵੀ ਲਿਆ। ਓਹਨਾ ਨੇ ਮੈਨੂੰ ਵੀ ਆਪਣੇ ਨਾਲ ਹੀ ਪੜਨ ਦਾ ਬਹੁਤ ਜ਼ੋਰ ਪਾਇਆ ਤੇ ਆਰਥਿਕ ਮਦਦ ਲਈ ਵੀ ਬਹੁਤ ਜ਼ੋਰ ਲਾਇਆ ਪਰ ਮੇਰੇ ਲਈ ਸਰਕਾਰੀ ਕਾਲਜ ਹੀ ਠੀਕ ਸੀ।
ਤੇ ਏਥੋਂ ਹੀ ਸ਼ੁਰੂ ਹੋਇਆ ਮੇਰਾ ਸਰਕਾਰੀ ਕਾਲਜ ਲੱਭਣ ਦਾ ਸਫਰ , ਕਿਉਂਕਿ ਪੜਾਈ ਛੱਡਣਾ ਮੇਰੇ ਸ਼ਬਦਕੋਸ਼ ਵਿੱਚ ਲਿਖਿਆ ਹੀ ਨਹੀਂ ਸੀ। ਪਰ ਫਿਰ ਵੀ ਬਚਪਨਾ ਸੁਭਾਅ ਹੋਣ ਕਰਕੇ ਅਜੇ ਮਨ ਛਲਕ ਰਿਹਾ ਸੀ ਕਿ ਕਿਉਂ ਨਾਂਹ ਕਿਸੇ ਤਰਾਂ ਘਰਦਿਆਂ ਨੂੰ ਮਨਾ ਕੇ ਪ੍ਰਾਈਵੇਟ ਕਾਲਜ ਵਿੱਚ ਹੀ ਦਾਖਲਾ ਲੈ ਲਿਆ ਜਾਵੇ ਪਰ ਘਰਦੇ ਨਾਂਹ ਮੰਨੇ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਚਾਚੇ ਦੇ ਮੁੰਡੇ ਨੇ ਵੀ ਤਾਂ ਸਰਕਾਰੀ ਚ ਹੀ ਲੱਗਣਾ ਹੈ (ਚਾਚੇ ਦਾ ਮੁੰਡਾ ਜੋ ਕਿ ਮੇਰਾ ਸਹਿਪਾਠੀ ਨਹੀਂ ਸੀ ਉਸਨੇ ਪਿੰਡ ਦੇ ਹੀ ਦੂਸਰੇ ਸਕੂਲ ਵਿੱਚੋਂ ਬਾਰ੍ਹਵੀਂ ਕੀਤੀ ਸੀ) ਦਾਖਲਾ ਲੈਣ ਦਾ ਫੈਸਲਾ ਥੋਪ ਦਿੱਤਾ। ਪਰ ਘਰਦਿਆਂ ਨੂੰ ਕੌਣ ਸਮਝਾਵੇ ਕਿ ਮਸਲਾ ਸਰਕਾਰੀ ਕਾਲਜ ਦਾ ਨਹੀਂ ਹੈ। ਮਸਲਾ ਤਾਂ ਇਹ ਹੈ ਕਿ ਮੇਰੇ ਨਾਲ ਦੇ ਦੂਜੇ ਪਾਸੇ ਜਾ ਰਹੇ ਹਨ ਤੇ ਮੇਰਾ ਓਹਨਾ ਨਾਲੋਂ ਜੁਦਾ ਹੋਣਾ ਬਹੁਤ ਹੀ ਔਖਾ ਹੈ। ਮੇਰੇ ਸਾਰੇ ਹੀ ਸਹਿਪਾਠੀਆਂ ਵਿੱਚੋ ਸਿਰਫ ਇਕ ਹੀ ਦੋਸਤ ਮੇਰੇ ਨਾਲ ਆਇਆ ਪਰ ਉਹ ਵੀ ਓਹਨਾ ਦਿਨਾਂ ਵਿਚ ਮੇਰੇ ਨਾਲ ਦਾਖਲਾ ਲੈਣ ਵੇਲੇ ਨਹੀਂ ਸੀ ਤੇ ਨਾ ਹੀ ਕਾਲਜ ਲੱਭਣ ਵੇਲੇ। ਜਦੋਂ ਅਸੀਂ ਕਾਲਜ ਵਿੱਚ ਦਾਖਲ ਹੋਣ ਲਈ ਪੱਕ ਠੱਕ ਪੂਰੀ ਕਰ ਲਈ ਤਾਂ ਉਹ ਦੋਸਤ ਵੀ ਨਾਲ ਆ ਗਿਆ। ਤੇ ਹਾਂ ਸੱਚ ਗੱਲ ਇਹ ਚੱਲ ਰਹੀ ਸੀ ਕਿ ਘਰਦਿਆਂ ਨੇ ਮੇਰੇ ਸਾਥੀਆਂ ਨਾਲੋ ਵੱਖ ਹੋਣ ਦਾ ਭਾਵ ਕਿ ਸਰਕਾਰੀ ਕਾਲਜ ਵਿੱਚ ਦਾਖਲਾ ਲੈਣ ਦਾ ਫੈਸਲਾ ਮੇਰੇ ਉੱਤੇ ਥੋਪ ਦਿੱਤਾ।
ਮੇਰੇ ਪਿੰਡ ਦੇ ਨੇੜੇ ਤੇੜੇ ਕੋਈ ਵੀ ਸਰਕਾਰੀ ਕਾਲਜ ਨਹੀਂ ਸੀ। ਸਭ ਨਿੱਜੀ ਕਾਲਜ ਹੀ ਸੀ ਤੇ ਜੇ ਕੋਈ ਸਰਕਾਰੀ ਕਾਲਜ ਸੀ ਤਾਂ ਉਹ ਪਿੰਡ ਤੋਂ ਕਾਫੀ ਦੂਰ ਸੀ। ਇਸਤੋਂ ਉਲਟ ਕੀਤੇ ਬਾਹਰ ਰਹਿ ਕੇ ਪੜ ਲੈਣਾ ਵੀ ਮੇਰੇ ਵੱਸ ਨਹੀਂ ਸੀ। ਰਸਤੇ ਚਾਰੇ ਪਾਸੋਂ ਬੰਦ ਹੁੰਦੇ ਲੱਗ ਰਹੇ ਸਨ ਤੇ ਪੜਨਾ ਵੀ ਮੇਰੇ ਲਈ ਜਰੂਰੀ ਸੀ ਕਿਉਂਕਿ ਇਸ ਤਰਾਂ ਪੜਾਈ ਨੂੰ ਛੱਡ ਦੇਣਾ ਤਾਂ ਮੈ ਚਾਹੁੰਦਾ ਹੀ ਨਹੀਂ ਸੀ।
ਅਗਲੇ ਹੀ ਦਿਨ ਮੈਂ ਸਾਰੇ ਦੋਸਤ (ਜਿਨ੍ਹਾਂ ਨੇ ਸਰਕਾਰੀ ਕਾਲਜ ਵਿੱਚ ਦਾਖਲਾ ਲੈਣਾ ਸੀ) ਇਕੱਠੇ ਕਰਨ ਲਈ ਸੋਚਿਆ ਕਿ ਕਾਲਜ ਦੇਖਣ ਚੱਲਣਾ ਸੀ ਤੇ ਨਾਲ ਇਹ ਵੀ ਜਾਣਨ ਦੀ ਵੀ ਕੋਸ਼ਿਸ਼ ਕਰਨੀ ਸੀ ਕਿ ਉਹ ਸਭ ਸਰਕਾਰੀ ਵਿਚ ਕਿਉਂ ਲੱਗਣਾ ਚਾਹੁੰਦੇ ਹਨ। ਮੇਰੇ ਮਨ ਅੰਦਰ ਇਹ ਖਿਆਲ ਅਜੇ ਵੀ ਸੀ ਕਿ ਜੇਕਰ ਸਾਰਿਆਂ ਤੋਂ ਇਹ ਅਖਵਾ ਦਿੱਤਾ ਜਾਵੇ ਕਿ ਅਸੀ ਸਰਕਾਰੀ ਵਿਚ ਨਹੀਂ ਲੱਗਣਾ ਤਾਂ ਸ਼ਾਇਦ ਮੇਰਾ ਵੀ ਸਰਕਾਰੀ ਵਿਚ ਨਾ ਲੱਗਣ ਵਾਲਾ ਮਸਲਾ ਹੱਲ ਹੋ ਜਾਵੇ (ਮਸਲਾ ਇਹ ਸੀ ਕਿ ਮੇਰੇ ਨਾਲ ਪੜਨ ਵਾਲੇ ਸਾਰੇ ਦੋਸਤ ਨਿੱਜੀ ਕਾਲਜ ਵਿੱਚ ਲੱਗ ਰਹੇ ਸਨ ਤੇ ਮੈ ਇਕੱਲਾ ਹੀ ਅਲੱਗ ਰਹਿ ਗਿਆ ਸੀ ਜੋ ਕਿ ਅਲੱਗ ਕਾਲਜ ਵਿੱਚ ਲੱਗ ਰਿਹਾ ਸੀ ਨਹੀਂ ਤਾਂ ਮੈਨੂੰ ਸਰਕਾਰੀ ਕਾਲਜ ਨਾਲ ਕੋਈ ਦਿੱਕਤ ਨਹੀ ਸੀ, ਅਸਲ ਚ ਮੈ ਆਪਣੇ ਦੋਸਤਾਂ ਨਾਲੋਂ ਜੁਦਾ ਨਹੀਂ ਸੀ ਹੋਣਾ ਚਾਹੁੰਦਾ)
ਇਸਤੋਂ ਅਗਲਾ ਭਾਗ ਅਗਲੇ ਪੰਨੇ ਤੇ ਮਿਲੇਗਾ ਜੀ
ਧੰਨਵਾਦ
👍👍👍
ReplyDeleteKhoob
ReplyDelete