Type Here to Get Search Results !

Missing Collge Life - Prem Dharampura | Punjabi Kavita - New Poetry - New Shayri - Sad Shayri

Missing College Life

B.A. ਪਾਸ ਆਊਟ ਹੋਣ ਤੋਂ ਮਗਰੋਂ
ਕਾਫੀ ਸਮੇਂ ਬਾਅਦ
ਅੱਜ ਕਾਲਜ ਦਾ ਗੇੜਾ ਲੱਗਿਆ
ਸਭ ਕੁਝ ਬਦਲਿਆ ਬਦਲਿਆ ਜਾਪਿਆ
ਜਿਸ ਤਰ੍ਹਾਂ ਕਿਸੇ ਨਵੀਂ ਹਕੂਮਤ ਦੇ ਆਉਣ ਮਗਰੋਂ
ਸਾਰੇ ਨਿਯਮ ਬਦਲ ਦਿੱਤੇ ਜਾਂਦੇ ਹਨ
ਤੇ ਮਲਕੀਅਤ ਚਲੀ ਜਾਂਦੀ ਹੈ
ਕਿਸੇ ਹੋਰ ਦੇ ਹੱਥਾਂ ਵਿੱਚ।

ਬੇਸ਼ੱਕ ਇਕੱਠ ਸੀ
ਅੱਜ ਵੀ ਓਥੇ ਲੋਕਾਂ ਦਾ
ਪਰ ਪਹਿਲਾਂ ਵਾਲੀ ਰੌਣਕ ਨਹੀਂ ਦਿਸੀ
ਵੱਢ ਖਾਣ ਨੂੰ ਆਉਂਦਾ ਸੀ
ਉਹ ਪਿੱਪਲ ਵਾਲਾ ਖੂਹ
ਜਿੱਥੇ ਮਹਿਫਲ ਲੱਗਦੀ ਸੀ
ਵਿਹਲੇ ਲੈਕਚਰ ਵਿੱਚ

ਤੇ ਨੋਟਿਸ ਬੋਰਡ ਵੀ
ਦੁਹਾਈਆਂ ਪਾਉਂਦਾ ਦਿਸਿਆ
ਕਵਿਤਾਵਾਂ ਤੋਂ ਸੱਖਣਾ,
ਜਿਵੇਂ ਉਡੀਕ ਰਿਹਾ ਹੋਵੇ
ਕਿਸੇ ਉੱਭਰਦੀ ਕਲਮ ਨੂੰ।
PREM DHARAMPURA

ਕਾਲਜ ਦੀ ਜਿੰਦਗੀ ਇੱਕ ਸੁਨਹਿਰੀ ਜਿੰਦਗੀ ਜਿਹੜੀ ਕਿ ਸਾਨੂੰ ਬਹੁਤ ਕੁਝ ਦੇ ਜਾਂਦੀ ਹੈ, ਤੇ ਇਹ ਸਾਡੀ ਜਿੰਦਗੀ ਦਾ ਅਹਿਮ ਅੰਗ ਬਣ ਜਾਂਦੀ ਹੈ ਤੇ ਇਸਦਾ ਲੰਘ ਜਾਣਾ ਸਾਨੂੰ ਇੱਕ ਚੀਸ ਦੇ ਜਾਂਦਾ ਹੈ ਤੇ ਜਦੋਂ ਅਸੀਂ ਯਾਦ ਕਰਦੇ ਹਾਂ ਉਹਨਾਂ ਲੰਘੇ ਹੋਏ ਪਲਾਂ ਨੂੰ ਤਾਂ ਸਾਡੀਆਂ ਅੱਖਾਂ ਸਿੱਲੀਆਂ ਹੋ ਉੱਠਦੀਆਂ ਹਨ ਤੇ ਇੱਕ ਕੁੜੀ ਦੇ ਆਪਣੇ ਪੇਕੇਂ ਘਰ ਨੂੰ ਛੱਡ ਕੇ ਸਹੁਰੇ ਘਰ ਚਲੇ ਜਾਣ ਵਾਂਗ ਤੇ ਹਰ ਪਲ ਪੇਕਿਆਂ ਦੇ ਹੀ ਸੁਪਨੇ ਲੈਣ ਵਾਂਗ ਇਹ ਪਲ ਵੀ ਹੂ-ਬ-ਹੂ ਉਸੇ ਤਰਾਂ ਦੇ ਹਨ ਵਿਅਕਤੀ ਆਪਣੀ ਜਿੰਦਗੀ ਵਿੱਚ ਘਟਣ ਵਾਲੀ ਹਰ ਨਵੀਂ ਘਟਨਾ ਨੂੰ ਉਸ ਲੰਘੀ ਕਾਲਜ ਦੀ ਜਿੰਦਗੀ ਨਾਲ ਜਰੂਰ ਮਿਲਾ ਕੇ ਦੇਖਦਾ ਹੈ ਤੇ ਕੋਸਦਾ ਹੀ ਰਹਿੰਦਾ ਹੈ ਉਹਨਾਂ ਪਲਾਂ ਨੂੰ, ਉਤਾਵਲਾ ਰਹਿੰਦਾ ਹੈ ਵਾਪਿਸ ਉਸੇ ਜਿੰਦਗੀ ਵਿੱਚ ਜਾਣ ਲਈ , ਪਰ ਅਫਸੋਸ ਇਹ ਹੋ ਨਹੀਂ ਪਾਉਂਦਾ ਕਿਉਂਕਿ ਇਹ ਸਭ ਉਸਦੇ ਹੱਥ ਵਿੱਚ ਨਹੀਂ ਹੁੰਦਾ ਕਿਉਂਕਿ ਸਮੇਂ ਦੀ ਫਿਤਰਤ ਨਹੀਂ ਹੁੰਦਾ ਵਾਪਿਸ ਮੁੜਨਾ ਤੇ ਰੁਕਣਾ...ਏਸੇ ਤਰਾਂ ਕਿਸੇ ਨਾ ਕਿਸੇ ਬਹਾਨੇ ਜਦੋਂ ਵੀ ਕਦੇ ਕਾਲਜ ਦਾ ਗੇੜਾ ਲੱਗਦਾ ਹੈ ਤਾਂ ਵਿਅਕਤੀ ਉਹਨਾਂ ਹੀ ਥਾਵਾਂ ਨਾਲ ਮੁਲਾਕਾਤ ਕਰਦਾ ਹੈ ਜਿੱਥੇ ਉਹਨਾਂ ਨੇ ਆਪਣੇ ਸੁਨਹਿਰੀ ਪਲ ਬਿਤਾਏ ਹੁੰਦੇ ਨੇ ਤੇ ਲੱਭਦਾ ਹੈ ਆਪਣੇ ਪਿਆਰੇ ਦੀਆਂ ਪੈੜਾਂ ਪਰ ਉਹਨਾਂ ਪੈੜਾਂ ਨੂੰ ਹੋਰ ਪੈੜਾਂ ਨੇ ਮਿਟਾ ਦਿੱਤਾ ਹੁੰਦਾ ਹੈ, ਉਸਨੂੰ ਸਭ ਕੁਝ ਬਦਲਿਆ ਬਦਲਿਆ ਜਾਪਦਾ ਹੈ।
ਕਾਲਜ ਦੀ ਜਿੰਦਗੀ ਇੱਕ ਸੁਨਹਿਰੀ ਜਿੰਦਗੀ ਜਿਹੜੀ ਕਿ ਸਾਨੂੰ ਬਹੁਤ ਕੁਝ ਦੇ ਜਾਂਦੀ ਹੈ, ਤੇ ਇਹ ਸਾਡੀ ਜਿੰਦਗੀ ਦਾ ਅਹਿਮ ਅੰਗ ਬਣ ਜਾਂਦੀ ਹੈ ਤੇ ਇਸਦਾ ਲੰਘ ਜਾਣਾ ਸਾਨੂੰ ਇੱਕ ਚੀਸ ਦੇ ਜਾਂਦਾ ਹੈ ਤੇ ਜਦੋਂ ਅਸੀਂ ਯਾਦ ਕਰਦੇ ਹਾਂ ਉਹਨਾਂ ਲੰਘੇ ਹੋਏ ਪਲਾਂ ਨੂੰ ਤਾਂ ਸਾਡੀਆਂ ਅੱਖਾਂ ਸਿੱਲੀਆਂ ਹੋ ਉੱਠਦੀਆਂ ਹਨ ਤੇ ਇੱਕ ਕੁੜੀ ਦੇ ਆਪਣੇ ਪੇਕੇਂ ਘਰ ਨੂੰ ਛੱਡ ਕੇ ਸਹੁਰੇ ਘਰ ਚਲੇ ਜਾਣ ਵਾਂਗ ਤੇ ਹਰ ਪਲ ਪੇਕਿਆਂ ਦੇ ਹੀ ਸੁਪਨੇ ਲੈਣ ਵਾਂਗ ਇਹ ਪਲ ਵੀ ਹੂ-ਬ-ਹੂ ਉਸੇ ਤਰਾਂ ਦੇ ਹਨ ਵਿਅਕਤੀ ਆਪਣੀ ਜਿੰਦਗੀ ਵਿੱਚ ਘਟਣ ਵਾਲੀ ਹਰ ਨਵੀਂ ਘਟਨਾ ਨੂੰ ਉਸ ਲੰਘੀ ਕਾਲਜ ਦੀ ਜਿੰਦਗੀ ਨਾਲ ਜਰੂਰ ਮਿਲਾ ਕੇ ਦੇਖਦਾ ਹੈ ਤੇ ਕੋਸਦਾ ਹੀ ਰਹਿੰਦਾ ਹੈ ਉਹਨਾਂ ਪਲਾਂ ਨੂੰ, ਉਤਾਵਲਾ ਰਹਿੰਦਾ ਹੈ ਵਾਪਿਸ ਉਸੇ ਜਿੰਦਗੀ ਵਿੱਚ ਜਾਣ ਲਈ , ਪਰ ਅਫਸੋਸ ਇਹ ਹੋ ਨਹੀਂ ਪਾਉਂਦਾ ਕਿਉਂਕਿ ਇਹ ਸਭ ਉਸਦੇ ਹੱਥ ਵਿੱਚ ਨਹੀਂ ਹੁੰਦਾ ਕਿਉਂਕਿ ਸਮੇਂ ਦੀ ਫਿਤਰਤ ਨਹੀਂ ਹੁੰਦਾ ਵਾਪਿਸ ਮੁੜਨਾ ਤੇ ਰੁਕਣਾ...ਏਸੇ ਤਰਾਂ ਕਿਸੇ ਨਾ ਕਿਸੇ ਬਹਾਨੇ ਜਦੋਂ ਵੀ ਕਦੇ ਕਾਲਜ ਦਾ ਗੇੜਾ ਲੱਗਦਾ ਹੈ ਤਾਂ ਵਿਅਕਤੀ ਉਹਨਾਂ ਸਾਰੀਆਂ ਹੀ ਥਾਵਾਂ ਨਾਲ ਮੁਲਾਕਾਤ ਕਰਦਾ ਹੈ ਜਿੱਥੇ ਉਹਨਾਂ ਨੇ ਆਪਣੇ ਸੁਨਹਿਰੀ ਪਲ ਬਿਤਾਏ ਹੁੰਦੇ ਨੇ ਤੇ ਲੱਭਦਾ ਹੈ ਆਪਣੇ ਪਿਆਰੇ ਦੀਆਂ ਪੈੜਾਂ ਪਰ ਉਹਨਾਂ ਪੈੜਾਂ ਨੂੰ ਹੋਰ ਪੈੜਾਂ ਨੇ ਮਿਟਾ ਦਿੱਤਾ ਹੁੰਦਾ ਹੈ, ਉਸਨੂੰ ਸਭ ਕੁਝ ਬਦਲਿਆ ਬਦਲਿਆ ਜਾਪਦਾ ਹੈ।

ਕਾਲਜ ਦੀ ਜਿੰਦਗੀ ਸਾਡੀ ਜਿੰਦਗੀ ਦਾ ਬਹੁਤ ਹੀ ਵੱਡਾ ਸਰਮਾਇਆ ਹੈ ਤੇ ਜਿੰਦਗੀ ਦੇ ਇਸ ਪੜਾਅ ਨੇ ਸਾਨੂੰ ਬਹੁਤ ਕੁਝ ਦੇਣਾ ਹੁੰਦਾ ਹੈ ਤੇ ਬਹੁਤ ਕੁਝ ਦਿੱਤਾ ਹੁੰਦਾ ਹੈ। ਇਹ ਪੜਾਅ ਸਾਡੀ ਪ੍ਰਤਿਮਾ ਨੂੰ ਨਿਖਾਰਦਾ, ਉਭਾਰਦਾ ਤੇ ਚਮਕਾਉਂਦਾ ਹੈ। ਇਹ ਪੜਾਅ ਸਾਨੂੰ ਬਹੁਤ ਸਾਰੇ ਮੌਕੇ ਦਿੰਦਾ ਹੈ ਕੁਝ ਕਰਨ ਦੇ ਕੁਝ ਬਣਨ ਦੇ। ਸਾਡੇ ਆਪਣੇ ਹੀ ਹੱਥ ਵਿੱਚ ਹੁੰਦਾ ਹੈ ਕਿ ਅਸੀਂ ਇਸ ਪੜਾਅ ਦੇ ਦਿੱਤੇ ਹੋਏ ਮੌਕਿਆਂ ਦਾ ਲਾਹਾ ਖੱਟ ਸਕੀਏ ਤੇ ਆਪਣੀ ਪ੍ਰਤਿਮਾ ਨੂੰ ਨਿਖਾਰੀਏ, ਉਭਾਰੀਏ ਤੇ ਚਮਕਾਈਏ।
ਇਸ ਸਭ ਤੋਂ ਬਿਨਾ ਵੀ ਕਾਲਜ ਦਾ ਇਹ ਸਮਾਂ ਸਾਨੂੰ ਬਹੁਤ ਕੁਝ ਦੇ ਜਾਂਦਾ ਹੈ, ਉਹ ਹਨ ਸਾਡੇ ਲਈ ਯਾਦਾਂ ਦੇ ਸਰਮਾਏ, ਸਾਡੇ ਲਈ ਭਵਿੱਖ ਵਿਚ ਜ਼ਿਕਰ ਕਰਨ ਲਈ ਬਾਤਾਂ।
ਯਾਦਾਂ ਦਾ ਮਿਲ ਜਾਣਾ ਇੱਕ ਸੁਭਾਵਿਕ ਜਿਹੀ ਹੀ ਗੱਲ ਹੈ ਕਿਉਂਕਿ ਏਥੇ ਅਸੀਂ ਆਪਣੀ ਜਿੰਦਗੀ ਦਾ ਇੱਕ ਸੁਨਹਿਰੀ ਦੌਰ ਗੁਜ਼ਾਰਿਆ ਹੁੰਦਾ ਹੈ। ਆਪਣੀ ਅੱਗ ਵਰਗੀ ਜਵਾਨੀ ਨੂੰ ਇਥੇ ਹੰਢਾਇਆ ਹੁੰਦਾ ਹੈ। ਜੇ ਸਾਨੂੰ ਆਪਣਾ ਇਹੀ ਦੌਰ ਯਾਦ ਨਾ ਰਹੇ ਤਾਂ ਫੇਰ ਹੈ ਵੀ ਕੀ ਹੈ ਸਾਡੇ ਕੋਈ ਕਮਾਇਆ ਹੋਇਆ ਸਾਡੇ ਅਤੀਤ ਦਾ, ਜੇ ਅਸੀ ਇਸ ਦੌਰ ਵਿਚ ਕੁਝ ਯਾਦਾਂ ਦਾ ਸਰਮਾਇਆ ਹੀ ਨਾ ਜੋੜ ਸਕੇ ਤਾਂ ਫਿਰ ਕੀ ਖੱਟਿਆ ਹੈ ਅਸੀ ਇਸ ਅੱਗ ਵਰਗੇ ਜਵਾਨੀ ਦੇ ਦੌਰ ਵਿੱਚ।
ਇਥੇ ਦੀਆਂ ਸਾਰੀਆਂ ਸਖਸ਼ੀਅਤਾਂ ਦੇ ਨਾਲ ਹੀ ਸਾਡਾ ਲਗਾਵ ਹੋ ਜਾਂਦਾ ਹੈ। ਜਿਸਨੂੰ ਅਸੀਂ ਕਦੇ ਬੁਲਾਇਆ ਵੀ ਨਹੀਂ ਹੁੰਦਾ ਬਾਅਦ ਵਿੱਚ ਜਦੋਂ ਕਦੇ ਉਹ ਵੀ ਮਿਲ ਜਾਵੇ ਤਾਂ ਉਹ ਵੀ ਸਾਡੀ ਰੂਹ ਲਈ ਇਕ ਖਿੱਚ ਜਿਹੀ ਬਣ ਜਾਂਦਾ ਹੈ। ਜਿਨ੍ਹਾਂ ਦੇ ਨਾਲ ਅਸੀਂ ਆਪਣੇ ਦਿਲ ਦੇ ਭੇਤ ਸਾਂਝੇ ਕੀਤੇ ਹੁੰਦੇ ਹਨ ਉਹਨਾਂ ਨੇ ਤਾਂ ਯਾਦ ਆਉਣਾ ਹੀ ਹੈ ਤੇ ਓਹਨਾ ਨਾਲ ਤਾਂ ਸਾਡਾ ਲਗਾਵ ਹੋਣਾ ਹੀ ਹੈ। ਇਥੋਂ ਦੀ ਇਮਾਰਤ ਨਾਲ ਵੀ ਸਾਡਾ ਮੋਹ ਪੈ ਜਾਂਦਾ ਹੈ। ਇਥੋਂ ਦੀ ਸਾਰੀ ਹਵਾ ਹੀ ਜਿਵੇਂ ਸਾਡੇ ਸਾਹਾਂ ਵਿੱਚ ਘੁਲ ਗਈ ਹੋਵੇ। ਬਾਅਦ ਵਿਚ ਜਦੋਂ ਵੀ ਕਦੇ ਗੇੜਾ ਲਗਦਾ ਹੈ ਤਾਂ ਇੱਕ ਵੱਡਾ ਜਿਹਾ ਸਾਹ ਜਰੂਰ ਲੈ ਕੇ ਦੇਖਿਓ ਇਥੋਂ ਦੀ ਹਵਾ ਵਿਚ। ਇੰਝ ਜਾਪੇਗਾ ਜਿਵੇਂ ਕਿ ਸਾਡੇ ਸਾਰੇ ਹੀ ਆਪਣਿਆ ਦੀ ਮਹਿਕ ਇਸਦੇ ਵਿਚ ਘੁਲ ਗਈ ਹੋਵੇ। ਹਵਾ ਦੇ ਵਿਚ ਪੂਰੀ ਦੁਨੀਆ ਦੇ ਨਾਲੋ ਇੱਕ ਅਲੱਗ ਜਿਹਾ ਅਹਿਸਾਸ ਦੇਖਣ ਨੂੰ ਮਿਲੇਗਾ ਜਿਵੇਂ ਕਿ ਕੁਦਰਤ ਨੇ ਆਪਣੀ ਸਾਰੀ ਹੀ ਆਕਸੀਜਨ ਇਥੇ ਹੀ ਇਕੱਠੀ ਕਰ ਦਿੱਤੀ ਹੋਵੇ।
ਜਦੋਂ ਕਾਫੀ ਸਮੇਂ ਬਾਅਦ ਸਾਨੂੰ ਇਹ ਸਭ ਦੇਖਣ ਨੂੰ ਮਿਲਦਾ ਹੈ ਤਾਂ ਇੰਝ ਲਗਦਾ ਹੈ ਜਿਵੇਂ ਕਿ ਸਾਰਾ ਕੁਝ ਹੀ ਬਦਲ ਗਿਆ ਹੋਵੇ ਕਿਉਂਕਿ ਸਾਨੂੰ ਆਪਣੇ ਓਹ ਚਹੇਤੇ ਦੇਖਣ ਨੂੰ ਨਹੀਂ ਮਿਲਦੇ ਤੇ ਬਾਕੀ ਹਾਲਾਤਾਂ ਨੇ ਸਾਡੀ ਮਸਤੀ ਨੂੰ ਵੀ ਝੰਬਿਆ ਹੁੰਦਾ ਹੈ ਤੇ ਅਸੀ ਓਸ ਅਦਾ ਵਿਚ ਝੂਮ ਨਹੀਂ ਰਹੇ ਹੁੰਦੇ। ਉਂਝ ਬੇਸ਼ਕ ਅਸੀ ਸਾਰੀਆਂ ਹੀ ਓਹਨਾ ਥਾਵਾਂ ਨੂੰ ਸਿਜਦਾ ਕਰਨ ਜਾਂ ਹਾਜ਼ਰੀ ਭਰਨ ਜ਼ਰੂਰ ਜਾਂਦੇ ਹਾਂ ਪਰ ਉਹ ਸਭ ਸਮੇਂ ਦੀ ਚਾਦਰ ਨੇ ਢਕਿਆ ਹੁੰਦਾ ਹੈ।
ਧੰਨਵਾਦ
 
Missing College Life (poem) - prem dharampura new shayri
Prem Dharampura Shayri
premdharampura

Post a Comment

0 Comments
* Please Don't Spam Here. All the Comments are Reviewed by Admin.

Search