Type Here to Get Search Results !

Hamle - Prem Dharampura | Punjabi Kavita | New Shayri - Sad Shayri - Love Shayri

ਹਮਲੇ
ਭੁੱਲਣਾ ਭੁਲਾਉਣਾ
ਤੇਰੇ ਵੱਸ ਦਾ ਨੀ ਹੁਣ
ਦਿਲ ਛੱਡ ਚਾਹੇ ਤੂੰ
ਦਿਮਾਗ ਦੀਆਂ ਸੁਣ
ਹਰ ਪਾਸੇ ਓਸ ਦੇ
ਦੀਦਾਰ ਹੋਣਗੇ
ਦੇਖੀ ਹਮਲੇ 
ਦਿਲ ਉੱਤੇ ਬੇਸ਼ੁਮਾਰ ਹੋਣਗੇ।

ਵਕਤ ਗੁਜਾਰੀ ਚਲ
ਹੋ ਕੇ ਨਾਰਾਜ ਤੂੰ
ਹਾਸਿਆਂ ਦਾ ਚਾਹੇ ਫਿਰ
ਕਰਲੀਂ ਆਗਾਜ ਤੂੰ
ਇਸ ਨਾਲ ਸੁੱਖ
ਤਾਂ ਹਜਾਰ ਹੋਣਗੇ
ਪਰ ਰੋਏ ਬਿਨਾਂ
ਹਲਕੇ ਨਾ ਭਾਰ ਹੋਣਗੇ।

ਉਹਦਾ
ਚੰਗਿਆਂ ਦੀ ਗਿਣਤੀ
ਚ ਨਾਮ ਲਿਖ ਲਈਂ
ਮਾੜਿਆਂ ਚ ਚਾਹੇ
ਸ਼ਰੇਆਮ ਲਿਖ ਲਈਂ
ਉੱਪਰੋਂ ਤਾਂ ਕਈ
ਹੱਕਦਾਰ ਹੋਣਗੇ
ਪਰ ਦਿਲਾਂ ਵਿੱਚ 'ਪ੍ਰੇਮ'
ਨਾ ਪਿਆਰ ਹੋਣਗੇ
ਤਾਂਹੀ
ਤਾਂਹੀ ਹਮਲੇ 
ਦਿਲ ਉੱਤੇ ਬੇਸ਼ੁਮਾਰ ਹੋਣਗੇ।
Prem Dharampura

Prem Dharampura
Prem Dharampura

ਪਿਆਰ - ਪਿਆਰ, ਖਾਸਕਰ ਪਹਿਲਾ ਪਿਆਰ; ਇਹ ਕਦੇ ਵੀ ਨਾ ਭੁੱਲਣ ਵਾਲੀ ਆਮਦ ਹੁੰਦਾ ਹੈ। ਵੈਸੇ ਤਾਂ ਪਿਆਰ ਪਹਿਲੇ ਤੋਂ ਵਧੀਕ ਹੋਰ ਕਿੰਨਵਾਂ ਪਿਆਰ ਵੀ ਹੋ ਸਕਦਾ ਹੈ ਪਰ, ਪਿਆਰ ਤਾਂ ਪਿਆਰ ਹੀ ਹੁੰਦਾ ਹੈ। ਵੈਸੇ ਤਾਂ ਅਸੀਂ ਕਿਸੇ ਨਾਲ ਹਾਸੇ ਵਿਚ ਮਾਣਿਆ ਇੱਕ ਪਲ ਵੀ ਨਹੀਂ ਭੁੱਲਦੇ ਤੇ ਮਰਦੇ ਦਮ ਤੱਕ ਉਸ ਹਰ ਪਲ ਨੂੰ ਯਾਦ ਰੱਖਦੇ ਹਾ ਜੋ ਅਸੀਂ ਸਾਡੇ ਆਪਣਿਆਂ ਨਾਲ ਮਾਣਿਆ ਹੁੰਦਾ ਹੈ। ਅਸੀ ਤਾਂ ਕਦੇ ਕਿਸੇ ਨਾਲ ਰੱਖੀ ਹੋਈ ਨਫਰਤ ਨੂੰ ਵੀ ਨਹੀਂ ਭੁੱਲਦੇ ਤਾਂ ਫਿਰ ਪਿਆਰ ਨੂੰ ਕਿੱਦਾਂ ਭੁੱਲ ਸਕਦੇ ਹਾਂ। 
ਪਿਆਰ ਬੇਸ਼ਕ ਇੱਕ ਤਰਫਾ ਹੋਵੇ ਚਾਹੇ ਦੋ ਤਰਫਾ, ਇਹ ਪਿਆਰ ਹੀ ਹੁੰਦਾ ਹੈ। ਹੋ ਸਕਦਾ ਹੈ ਕਿ ਇੱਕ ਤਰਫੇ ਪਿਆਰ ਵਿਚ ਦੋ ਤਰਫੇ ਪਿਆਰ ਨਾਲੋਂ ਜਿਆਦਾ ਕਦਰ ਹੋਵੇ ਜਿਆਦਾ ਅਹਿਮੀਅਤ ਹੋਵੇ (ਜਿਆਦਾਤਰ ਇਸ ਤਰਾਂ ਹੀ ਹੁੰਦਾ ਹੈ)। ਪਿਆਰ ਤਾਂ ਸ਼ਬਦ ਹੀ ਇੰਨਾ ਪਿਆਰਾ ਹੈ ਕਿ ਇਸ ਸ਼ਬਦ ਨੂੰ ਹੀ ਪਿਆਰ ਹੋ ਜਾਂਦਾ ਹੈ। 
ਪਿਆਰ ਦੋਨੋ ਤਰਫੋਂ ਹੋਣਾ ਇੱਕ ਵੱਡਮੁੱਲਾ ਗਹਿਣਾ ਹੈ, ਕੁਦਰਤ ਵੱਲੋਂ। ਤੇ ਇੱਕ ਤਰਫੋਂ ਵਾਲਾ ਵੀ ਇਸਤੋਂ ਘੱਟ ਨਹੀਂ ਹੈ। ਇੱਕ ਤਰਫੇ ਪਿਆਰ ਪਿਆਰ ਵਿਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਕਿ ਦੋ ਤਰਫੇ ਪਿਆਰ ਵਿਚ ਨਹੀਂ ਹੁੰਦਾ। ਇੱਕ ਤਰਫੇ ਪਿਆਰ ਵਿਚ ਸੰਜਮ, ਧੀਰਜ, ਸਹਿਣਸ਼ੀਲਤਾ, ਆਪਾ ਵਾਰਨ ਦਾ ਜਜ਼ਬਾ, ਕਿਸੇ ਲਈ ਸਮਾਂ ਦੇਣਾ ਜਿਸਨੂੰ ਕੋਈ ਪਤਾ ਤੱਕ ਨਾ ਹੋਵੇ (ਗੁਪਤ ਨਿਹਾਰ) ਤੇ ਇਸ ਤੋਂ ਬਿਨਾਂ ਹੋਰ ਬਹੁਤ ਕੁਝ।
ਕਿਸੇ ਦਾ ਸਾਨੂੰ ਇਜ਼ਹਾਰ ਹੋਣਾ ਮਤਲਬ ਕਿਸੇ ਦੇ ਦੁਆਰਾ ਸਾਨੂੰ ਇਜ਼ਹਾਰ ਕਰ ਦੇਣਾ, ਬੇਸ਼ਕ ਅਸੀ ਉਸਨੂੰ ਸਵੀਕਾਰ ਵੀ ਨਾਂਹ ਕਰੀਏ, ਓਸਦੇ ਵਿਚ ਵੀ ਬਹੁਤ ਪਿਆਰ ਲੁਕਿਆ ਹੁੰਦਾ ਹੈ ਜਾਂ ਕਹਿ ਲਵੋ ਕਿ ਇਜ਼ਹਾਰ ਕਰਨ ਵਾਲੇ ਲਈ ਸਾਡੇ ਦਿਲ ਵਿਚ ਜੋ ਇਕਦਮ ਫੁਹਾਰਾ ਜਿਹਾ ਫੁੱਟ ਪੈਂਦਾ ਹੈ ਉਹ ਇਕਦਮ ਜਿਹੇ ਵਾਲਾ ਪਿਆਰ ਭਲਾਂ ਕਿਸੇ ਦੋ ਤਰਫੇ ਪਿਆਰ ਤੋਂ ਘਟ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੇ ਆਪਣੇ ਸੰਜਮ ਵਿਚੋਂ ਬਾਹਰ ਆ ਕਿ ਸਾਨੂੰ ਅਪਣਾਉਣ (ਸਵੀਕਾਰ ਕਰਨਾ) ਦੀ ਠਾਣ ਲਈ ਹੋਵੇ ਤੇ ਇਸ ਸਭ ਲਈ ਆਪਣਾ ਸੰਜਮ ਹੀ ਤਿਆਗ ਦਿੱਤਾ ਹੋਵੇ। ਮਤਲਬ ਓਸਦੇ ਦਿਲ ਵਿਚ ਸਾਡੇ ਲਈ ਪਿਆਰ ਹੀ ਇੰਨਾ ਜਿਆਦਾ ਭਰ ਗਿਆ ਹੋਵੇ ਕਿ ਉਸਨੇ ਸਾਨੂੰ ਇਜ਼ਹਾਰ ਕਰ ਦਿੱਤਾ।
ਦੋ ਤਰਫੇ ਪਿਆਰ ਤੋਂ ਬਾਅਦ ਵੀ ਬੇਸ਼ਕ ਅਸੀ ਜੁਦਾ ਹੋ ਜਾਈਏ ਤੇ ਬੇਸ਼ਕ ਜੁਦਾ ਹੁੰਦੇ ਹੋਏ ਜਾਣ ਬੁੱਝ ਕੇ ਲੜ ਵੀ ਪਈਏ (ਕਿ ਇੱਕ ਦੂਜੇ ਦੇ ਯਾਦ ਨਾ ਆਈਏ ਤੇ ਜਿੰਦਗੀ ਵਿੱਚ ਕੁਝ ਹੋਰ ਕਰ ਸਕੀਏ) ਤਾਂ ਵੀ ਸਾਨੂੰ ਆਪਣਾ ਓਹ ਪਿਆਰ ਨਹੀਂ ਭੁੱਲਦਾ। ਭੁੱਲਣਾ ਤੇ ਭੁਲਾਉਣਾ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ। ਚਾਹੇ ਉਹ ਆਪਣੇ ਦਿਮਾਗ ਦੀ ਸੁਣੇ ਤੇ ਚਾਹੇ ਆਪਣੇ ਦਿਲ ਦੀ ਸੁਣੇ। ਯਾਦ ਤਾਂ ਆਉਣੀ ਹੀ ਆ ਕਿਉਂਕਿ ਇਸਨੂੰ ਏਨਾ ਜਲਦੀ ਨਹੀਂ ਭੁੱਲਿਆ ਜਾ ਸਕਦਾ। ਹਰ ਵਕਤ ਸਾਨੂੰ ਹਰ ਪਾਸੇ ਹੀ ਉਸਦੇ ਦੀਦਾਰ ਹੁੰਦੇ ਰਹਿੰਦੇ ਹਨ, ਉਸਦਾ ਹੀ ਚਿਹਰਾ ਸਾਡੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਉਸ ਪਿਆਰ ਦੇ ਇਸ ਘੇਰੇ ਚੋਂ ਅਸੀ ਕਦੇ ਵੀ ਨਹੀਂ ਨਿਕਲ ਸਕਦੇ। ਪਰ ਕਦੇ ਕਦਾਇ ਇੰਝ ਹੋ ਸਕਦਾ ਹੈ ਕਿ ਸਾਡਾ ਧਿਆਨ ਕਿਸੇ ਕੰਮ ਵਿਚ ਲਗਿਆ ਹੋਵੇ ਤੇ ਕੁਝ ਸਮੇਂ ਲਈ ਸਾਨੂੰ ਉਸਦਾ ਏਨਾ ਧਿਆਨ (ਖਿਆਲ) ਨਾ ਆਵੇ ਪਰ ਜੇ ਇਹ ਸੋਚੀਏ ਕਿ ਪੱਕੇ ਤੌਰ ਤੇ ਹੀ ਭੁੱਲ ਜਾਵਾਂਗੇ ਤਾਂ ਇਹ ਨਹੀਂ ਹੁੰਦਾ। ਉਸ ਸਮੇਂ ਸਾਡੇ ਆਪਣੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਓਹਨਾ ਯਾਦ ਦੇ ਪਲਾਂ ਨੂੰ ਹੱਸ ਕੇ ਗੁਜ਼ਾਰੀਏ ਜਾਂ ਫਿਰ ਨਿਰਾਸ਼ਾ ਵਿਚ ਰੋ ਕੇ ਗੁਜ਼ਾਰੀਏ। ਹਾਸਿਆਂ ਦੇ ਨਾਲ ਸਾਨੂੰ ਕੁਝ ਪਲ ਲਈ ਆਰਾਮ ਅਤੇ ਸੁਖ ਤਾਂ ਮਿਲ ਜਾਵੇਗਾ ਪਰ ਰੋਏ ਤੋਂ ਬਿਨਾ ਸਾਡਾ ਦਿਲ ਵਾਲਾ ਭਾਰ ਕਦੇ ਵੀ ਹਲਕਾ ਨਹੀ ਹੋ ਸਕਦਾ। 
ਇਹਨਾ ਸਮਿਆਂ ਦੇ ਵਿਚ, ਯਾਦਾਂ ਦੇ ਸਮੇਂ ਨੂੰ ਆਪਣੇ ਉੱਤੇ ਹੰਢਾਉਂਦਿਆਂ ਉਸ ਪ੍ਰੇਮ ਤੇ ਪਿਆਰ ਕਰਨ ਵਾਲੇ ਨੂੰ ਚੰਗਾ ਜਾਂ ਮਾੜਾ ਸਮਝਣਾ ਸਭ ਤੇਰੇ ਤੇ ਹੀ ਨਿਰਭਰ ਕਰੇਗਾ। ਬੇਸ਼ਕ ਓਸਦਾ ਚੰਗਿਆਂ ਦੇ ਵਿਚ ਨਾਮ ਲਿਖੀਂ ਤੇ ਬੇਸ਼ਕ ਮਾੜਿਆਂ ਦੇ ਵਿਚ। ਇਹ ਸਭ ਤੈਨੂੰ ਆਪ ਹੀ ਸੋਚ ਲੈਣਾ ਪਵੇਗਾ ਕਿ ਹੁਣ ਉਸਨੂੰ ਕਿਸ ਪਲੜੇ ਦੇ ਵਿਚ ਰੱਖਣਾ ਹੈ। ਚੰਗੇ ਤੇ ਮਾੜੇ ਦਾ ਖਿਤਾਬ ਦੇਣ ਤੋਂ ਪਹਿਲਾਂ ਇੱਕ ਗੱਲ ਜਰੂਰ ਸੋਚ ਲਵੀਂ ਕਿ ਤੈਨੂੰ ਉੱਪਰੋਂ ਉੱਪਰੋਂ ਪਿਆਰ ਕਰਨ ਵਾਲੇ ਤਾਂ ਬਹੁਤ ਮਿਲ ਜਾਣਗੇ, ਬਹੁਤ ਘਟ ਜਾਂ ਨਾ ਮਾਤਰ ਹੀ ਦਿਲੋਂ ਪਿਆਰ ਕਰਨ ਵਾਲੇ ਹੋਣਗੇ। ਉੱਪਰੋਂ ਤਾਂ ਤੇਰੇ ਬਹੁਤ ਸਾਰੇ ਹੱਕਦਾਰ ਬਣ ਜਾਣਗੇ ਪਰ ਦਿਲਾਂ ਦੇ ਵਿਚ ਪਿਆਰ ਨਹੀਂ ਹੋਣਾ।
ਧੰਨਵਾਦ 


Hamle Shayri

Post a Comment

0 Comments
* Please Don't Spam Here. All the Comments are Reviewed by Admin.

Search