Type Here to Get Search Results !

Castism - Prem Dharampura | New Punjabi Kavita | Truth Poetry - New Poetry | Quotes - Punjabi Kavita

  ਜਾਤ - ਧਰਮ
ਜਾਤ ਧਰਮ ਦੀ ਨੇਰ੍ਹੀ ਚੱਲੀ,
ਮੁਸ਼ਕਿਲ ਦੇ ਨਾਲ ਜਾਣੀ ਠੱਲ੍ਹੀ।

ਅੱਗ ਈਰਖਾ ਵਧਦੀ ਜਾਂਦੀ,
ਇੱਕ ਕੌਮ ਦੂਜੀ ਨੂੰ ਖਾਂਦੀ।

ਵਿੱਦਿਆ ਉੱਤੇ ਹੁੰਦੇ ਹਮਲੇ,
ਲੀਡਰਾਂ ਲੋਕੀ ਕਰਤੇ ਕਮਲੇ।

ਧਰਮਾਂ ਦੇ ਵਿੱਚ ਵੰਡਤਾ ਲੋਕਾਂ,
ਖੂਨ ਪੀਂਦੀਆਂ ਰੱਜ ਕੇ ਜੋਕਾਂ।

ਹੱਕਾਂ ਦੇ ਲਈ ਲੱਗਦੇ ਧਰਨੇ,
ਪੈਣੇ ਹਾਕਮ ਸਿੱਧੇ ਕਰਨੇ।
ਲਿਖਤਮ- ਪ੍ਰੇਮ ਧਰਮਪੁਰਾ 

 
prem dharampura punjabi kavita shayri
Prem Dharampura Shayri premdharampura

ਜੇ ਇਸ ਦੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਦੁਨੀਆਂ ਵਿੱਚ ਅਲੱਗ ਅਲੱਗ ਤਰ੍ਹਾਂ ਦੇ, ਅੱਲਗ ਅੱਲਗ ਸੰਸਕ੍ਰਿਤੀ ਦੇ, ਅਲੱਗ ਅਲੱਗ ਧਰਮਾਂ ਦੇ, ਅਲੱਗ ਅਲੱਗ ਵਿਰਸੇ ਦੇ, ਅਲੱਗ ਅਲੱਗ ਨਸਲਾਂ ਦੇ, ਰੰਗ ਰੂਪਾਂ ਦੇ ਲੋਕ ਰਹਿੰਦੇ ਹਨ। ਸਭ ਦੇ ਆਪਣੇ ਆਪਣੇ ਹੀ ਰੰਗ ਢੰਗ ਹਨ ਤੇ ਸਾਰੇ ਹੀ ਆਪਣੇ ਆਪਣੇ ਖਿੱਤੇ ਦੇ ਅਨੁਸਾਰ ਜਿਉਂਦੇ ਹਨ।
ਜੇਕਰ ਇੰਝ ਆਖਿਆ ਜਾਵੇ ਕਿ ਇਹ ਦੁਨੀਆਂ ਇੱਕ ਬਗੀਚਾ ਹੈ ਤੇ ਇਥੇ ਰਹਿਣ ਵਾਲੇ ਸਾਰੇ ਹੀ ਲੋਕ ਇਸ ਬਗੀਚੇ ਦੇ ਫੁੱਲ ਬੂਟੇ ਹਨ। ਜਿਸ ਤਰਾਂ ਇਕ ਬਗੀਚੇ ਵਿਚ ਸਾਰੇ ਫੁੱਲ ਇੱਕੋ ਜਿਹੇ ਨਹੀਂ ਹੁੰਦੇ , ਭਾਂਤ ਭਾਂਤ ਦੀਆਂ ਨਸਲਾਂ ਦੇ ਹੁੰਦੇ ਹਨ ਤੇ ਭਾਂਤ ਭਾਂਤ ਦਿਆਂ ਰੰਗਾਂ ਦੇ ਹੁੰਦੇ ਹਨ। ਤਾਂ ਵੀ ਦੇਖੋ ਕਿ ਇਹਨਾਂ ਅਲੱਗ ਅਲੱਗ ਰੰਗਾਂ ਦੇ ਫੁੱਲਾਂ ਨਾਲ ਇਹ ਬਗੀਚਾ ਕਿੰਨਾ ਸੋਹਣਾ ਲਗਦਾ ਹੈ ਤੇ ਇਹਨਾ ਫੁੱਲਾਂ ਨੂੰ ਇਹ ਰੰਗ ਕੁਦਰਤ ਨੇ ਹੀ ਬਖਸ਼ੇ ਹੁੰਦੇ ਹਨ, ਸਭ ਕੁਦਰਤ ਦੀ ਹੀ ਦੇਣ ਹੈ। ਠੀਕ ਇਸੇ ਤਰ੍ਹਾਂ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਦੁਨੀਆਂ ਦੇ ਲੋਕਾਂ ਦੇ ਜੋ ਅਲੱਗ ਅਲੱਗ ਰੰਗ ਤੇ ਨਸਲਾਂ ਹਨ, ਇਹ ਸਭ ਕੁਦਰਤ ਦੀ ਹੀ ਦੇਣ ਹਨ ਤੇ ਕੁਦਰਤ ਆਪਣੇ ਵੱਲੋਂ ਸਭ ਵਧੀਆ ਹੀ ਬਣਾਉਂਦੀ ਹੈ। ਕੁਦਰਤ ਸਭ ਨੂੰ ਇੱਕ ਅੱਖ ਨਾਲ ਹੀ ਦੇਖਦੀ ਹੈ ਭਾਵ ਕਿ ਕਿਸੇ ਨਾਲ ਵੀ ਭੇਦ ਭਾਵ ਨਹੀਂ ਕਰਦੀ। ਜੇਕਰ ਦੇਖਿਆ ਜਾਵੇ ਕਿ ਇਹ ਵੰਨ ਸਵੰਨਤਾ ਹੀ ਇਸ ਦੁਨੀਆਂ ਨੂੰ ਖੂਬਸੂਰਤ ਬਣਾਉਂਦੀ ਹੈ, ਜਿਵੇਂ ਕਿ ਇੱਕ ਬਗੀਚੇ ਵਿੱਚ ਜਦੋਂ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਹੁੰਦੇ ਹਨ ਤਾਂ ਉਹ ਬਗੀਚਾ ਬਹੁਤ ਹੀ ਸੋਹਣਾ ਲੱਗਦਾ ਹੈ। 
ਸਭ ਇੱਕੋ ਹੀ ਪ੍ਰਮਾਤਮਾਂ ਦੇ ਜੀਅ ਹਨ ਤੇ ਇੱਕੋ ਹੀ ਧਰਤੀ ਦੇ ਪੁੱਤ ਹਨ ਤਾਂ ਫਿਰ ਉਹ ਆਪਸ ਵਿਚੋਂ ਅਲੱਗ ਕਿਵੇਂ ਹੋਏ ਤੇ ਸਭ ਦੇ ਅਧਿਕਾਰ ਘਟ ਵੱਧ ਕਿਵੇਂ ਹੋਏ।
ਇਹ ਜੱਗ ਇੱਕ ਸੱਚੇ ਪ੍ਰਮਾਤਮਾਂ ਦੀ ਹੀ ਕੋਠੜੀ ਹੈ ਤੇ ਸੱਚੇ ਪ੍ਰਮਾਤਮਾਂ ਦਾ ਹੀ ਇਸ ਵਿਚ ਵਾਸਾ ਹੈ, ਬੇਸ਼ਕ ਪ੍ਰਮਾਤਮਾਂ ਸਾਨੂੰ ਲੋਕਾਂ ਦੇ ਵਿਚ ਵਸਦਾ ਨਜ਼ਰ ਨਾ ਆਵੇ ਪਰ ਫਿਰ ਵੀ ਉਸ ਪ੍ਰਮਾਤਮਾਂ ਦਾ ਸਭ ਵਿਚ ਵਾਸਾ ਹੈ। ਹਰ ਇੱਕ ਸ਼ੈਅ ਵਿਚ ਓਹ ਹੀ ਵਸਦਾ ਹੈ। ਹਰ ਰੂਹ ਵਿਚ, ਹਰ ਜੂਹ ਵਿੱਚ, ਹਰ ਸਜੀਵ ਵਿਚ ਤੇ ਹਰ ਨਿਰਜੀਵ ਵਿਚ ਸਿਰਫ ਓਸੇ ਦਾ ਹੀ ਵਾਸਾ ਹੈ। ਹੁਣ ਅਸੀ ਇੰਝ ਕਹਿ ਸਕਦੇ ਹਾਂ ਕਿ ਰੱਬ ਜਦੋਂ ਇੱਕ ਹੀ ਹੈ ਤੇ ਉਹ ਸਭ ਰੂਹਾਂ ਦੇ ਵਿਚ ਵਸਦਾ ਹੈ ਤਾਂ ਉਹ ਸਭ ਨੂੰ ਹੀ ਆਪਸ ਵਿੱਚ ਜੋੜ ਕੇ ਰੱਖਦਾ ਹੈ ਤੇ ਜਿਵੇਂ ਕਿ ਕਹਿੰਦੇ ਹਨ ਜਿਵੇਂ ਇੱਕ ਹੀ ਡੋਰੀ (ਧਾਗਾ) ਅਨੇਕਾਂ ਹੀ ਮਣਕਿਆਂ (ਮੋਤੀਆਂ) ਨੂੰ ਆਪਣੇ ਵਿੱਚ ਪਿਰੋ ਲੈਂਦੀ ਹੈ ਤੇ ਸਭ ਨੂੰ ਹੀ ਇੱਕ ਕਰਕੇ ਰਖਦੀ ਹੈ। ਠੀਕ ਉਸੇ ਤਰਾਂ ਹੀ ਪ੍ਰਮਾਤਮਾਂ ਵੀ ਸਭ ਨੂੰ ਇਕੋ ਹੀ ਧਾਗੇ ਵਿੱਚ ਪਿਰੋ ਕੇ ਰੱਖਦਾ ਹੈ ਤੇ ਸਭ ਨੂੰ ਇਕ ਦੂਜੇ ਨਾਲ ਜੋੜ ਕੇ ਰੱਖਦਾ ਹੈ। ਸਾਰੇ ਹੀ ਧਰਮਾਂ ਵਿੱਚ ਬੇਸ਼ਕ ਉਸ ਰੱਬ ਦੇ ਨਾਮ ਅਲੱਗ ਅਲੱਗ ਹਨ ਪਰ ਉਹ ਰੱਬ ਹੈ ਇਕ ਹੀ ਹੈ। ਜਿਵੇਂ ਕਿ ਸਿਆਣੇ ਆਖਦੇ ਹਨ ਕਿ ਕਈ ਵਾਰ ਸਾਡੀ ਸਾਰਿਆਂ ਦੀ ਮੰਜਿਲ ਇੱਕ ਹੀ ਹੁੰਦੀ ਹੈ ਭਾਵ ਕਿ ਅਸੀਂ ਸਭ ਇੱਕ ਥਾਂ ਤੇ ਹੀ ਪਹੁੰਚਣਾ ਚਾਹੁੰਦੇ ਹੁੰਨੇ ਹਾਂ ਪਰ ਉਸ ਮੰਜ਼ਿਲ ਤੱਕ ਪਹੁੰਚਣ ਲਈ ਸਾਡੇ ਸਭ ਦੇ ਰਸਤੇ ਅਲੱਗ ਅਲੱਗ ਹੁੰਦੇ ਹਨ। ਕਿਸੇ ਰਸਤੇ ਰਹੀ ਅਸੀ ਆਪਣੀ ਮੰਜਿਲ ਤੇ ਜਲਦੀ ਪਹੁੰਚ ਜਾਂਦੇ ਹਾਂ ਤੇ ਕਿਸੀ ਰਸਤੇ ਰਾਹੀਂ ਸਾਨੂੰ ਜਿਆਦਾ ਸਮਾਂ ਲਗਦਾ ਹੈ। ਇਹ ਰਸਤਾ ਅਸੀ ਆਪਣੇ ਰਹਿਬਰਾਂ ਦੇ ਅਨੁਸਾਰ ਹੀ ਚੁਣਿਆ ਹੁੰਦਾ ਹੈ। ਇਹ ਰਸਤਾ ਸਾਨੂੰ ਆਪਣੀ ਮੰਜਿਲ ਤੱਕ ਵੀ ਲੈ ਜਾਂਦਾ ਹੈ ਬਸ ਸਾਨੂੰ ਓਹਨਾ ਰਹਿਬਰਾਂ ਦੇ ਅਨੁਸਾਰ ਹੀ ਚਲਣਾ ਪੈਂਦਾ ਹੈ ਤੇ ਇੱਕ ਮਿਕ ਹੋ ਕੇ ਹੀ ਚਲਣਾ ਪੈਂਦਾ ਹੈ। ਸਾਨੂੰ ਆਪਣੇ ਰਹਿਬਰਾਂ ਦੇ ਸਿਧਾਂਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਰਸਤੇ ਦੇ ਰਾਹੀਂ ਆਪਣੀ ਮੰਜਿਲ ਤੱਕ ਅਸਾਨੀ ਨਾਲ ਪਹੁੰਚ ਸਕੀਏ।
ਧੰਨਵਾਦ

Post a Comment

0 Comments
* Please Don't Spam Here. All the Comments are Reviewed by Admin.

Search