Type Here to Get Search Results !

Zindagi - Prem Dharampura - New Punjabi Kavita - Love Shayri • Sad Shayri • Romentic Shayri - Punjabi Kavita

ਜਿੰਦਗੀ
ਜਿੰਦਗੀ ਮੇਰੀ ਚ ਯਾਰਾ
ਰੱਬ ਬਣ ਆਇਆ ਤੂੰ
ਬੜੀ ਵਾਰ ਯਾਰਾ ਮੈਨੂੰ 
ਟੁੱਟਣੋਂ ਬਚਾਇਆ ਤੂੰ।

ਕਿਸੇ ਦੇ ਦਰਾਂ ਚੋਂ ਚੱਕ
ਗਲ ਨਾਲ ਲਾ ਲਿਆ
ਜਿੰਦਗੀ ਸਕੂਲ ਵਿੱਚ
ਦਾਖਲ ਕਰਾ ਲਿਆ।

ਇੱਕ ਇੱਕ ਸਾਹ ਉੱਤੇ
ਤੇਰਾ ਅਹਿਸਾਨ ਏ
ਬਸ ਤੇਰੇ ਨਾਮ ਕੀਤੀ
ਬਚਦੀ ਜੋ ਜਿੰਦ ਜਾਨ ਏ।।
PREM DHARAMPURA


ਇਹ ਕਵਿਤਾ ਉਸ ਪਿਆਰੇ ਦੇ ਨਾਂਅ ਜਿਸਨੇ ਤੁਹਾਨੂੰ ਵਿੱਛੜੇ ਮਹਿਬੂਬ ਦੀ ਯਾਦ ਨਾਲੋਂ ਨਿਖੇੜਨ ਲਈ ਅਤੇ ਭਿੱਜੀਆਂ ਹੋਈਆਂ ਅੱਖਾਂ ਨੂੰ ਪੂੰਝਣ ਲਈ ਆਪਣਾ ਮੋਢਾ ਅੱਗੇ ਕੀਤਾ ਤੇ ਇੱਕ ਨਿਵੇਕਲੀ ਜਿੰਦਗੀ ਸ਼ੁਰੂ ਕਰਨ ਅਤੇ ਜਿਉਣ ਲਈ ਪ੍ਰੇਰਿਆ।
 
Prem Dharampura
Prem Dharampura

ਸਿਆਣੇ ਕਹਿੰਦੇ ਹਨ ਕਿ ਚੱਲਣ ਦਾ ਨਾਮ ਹੀ ਜਿੰਦਗੀ ਹੈ ਤੇ ਜੇ ਅਸੀਂ ਚਲਦੇ ਰਹਾਂਗੇ ਤਾਂ ਸਮਝੋ ਅਸੀ ਜਿੰਦਗੀ ਜੀਅ ਰਹੇ ਹਾਂ ਤੇ ਸਾਡੀ ਜਿੰਦਗੀ ਵਧੀਆ ਚੱਲ ਰਹੀ ਹੈ ਪਰ ਜੇਕਰ ਅਸੀਂ ਰੁਕ ਗਏ ਹਾਂ ਤਾਂ ਸਮਝੋ ਕਿ ਸਾਡੀ ਜ਼ਿੰਦਗੀ ਵਧੀਆ ਨਹੀ ਹੈ ਤੇ ਇਹ ਓਸ ਪਾਣੀ ਵਾਂਗੂ ਹੈ ਜਿਹੜਾ ਕਿ ਰੁਕ ਜਾਂਦਾ ਹੈ ਤੇ ਰੁਕ ਕੇ ਮੁਸ਼ਕ ਜਾਂਦਾ ਹੈ ਜਾਂ ਕਹਿ ਸਕਦੇ ਹਾਂ ਕਿ ਬੁੜਬੂ ਮਾਰਨ ਲੱਗ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਚੱਲਦੇ ਹੋਏ ਪਾਣੀ ਵਿਚ ਰਵਾਨਗੀ ਹੁੰਦੀ ਹੈ ਤੇ ਜ਼ਿੰਦਗੀ ਹੁੰਦੀ ਹੈ। ਉਸੇ ਤਰਾਂ ਹੀ ਸਾਡਾ ਹੈ ਕਿ ਜੇਕਰ ਅਸੀਂ ਚਲਦੇ ਰਹਾਂਗੇ ਤਾਂ ਸਾਡੇ ਵਿੱਚ ਵੀ ਤਾਜ਼ਗੀ ਰਹੇਗੀ ਤੇ ਮਹਿਕਦੇ ਰਹਾਂਗੇ।
ਰੁਕ ਜਾਣ ਤੋਂ ਭਾਵ ਇਹ ਨਹੀਂ ਕਿ ਅਸੀਂ ਸ਼ਰੀਰਕ ਤੌਰ ਤੇ ਰੁਕ ਜਾਂ ਦੀ ਗੱਲ ਕਰ ਰਹੇ ਹਾਂ। ਇਹ ਨਹੀਂ ਕਿ ਜੇਕਰ ਅਸੀਂ ਹੱਡਾਂ ਪੈਰਾਂ ਦੇ ਬਜ਼ੁਰਗ ਹੋ ਜਾਣ ਕਰਕੇ ਜਦੋਂ ਰੁਕ ਜਾਂਦੇ ਹਾਂ ਤਾਂ ਓਹਨਾ ਪਲਾਂ ਦੀ ਗੱਲ ਕਰ ਰਹੇ ਹਾਂ। 
ਅਸਲ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੀ ਜਿੰਦਗੀ ਵਿੱਚ ਕੁਝ ਨਵਾਂ ਨਹੀਂ ਕਰਦੇ, ਜਦੋਂ ਅਸੀਂ ਕੁਝ ਚਲੇ ਜਾਣ ਤੋਂ ਬਾਅਦ (ਕੁਝ ਗਵਾ ਦੇਣ ਤੋਂ ਬਾਅਦ) ਅਸੀ ਓਸ ਚੀਜ਼ ਨੂੰ ਭੁੱਲ ਕੇ ਦੁਬਾਰਾ ਕੁਝ ਨਵੀਂ ਸ਼ੁਰੂਆਤ ਨਹੀਂ ਕਰਦੇ ਤਾਂ ਸਾਡੀ ਜਿੰਦਗੀ ਓਥੇ ਹੀ ਘੁੰਮਦੀ ਰਹਿੰਦੀ ਹੈ ਤੇ ਜੇਕਰ ਅਸੀਂ ਚਲੇ ਜਾਣ ਵਾਲੇ ਦੀਆਂ ਯਾਦਾਂ ਦਾ ਸਿਹਰਾ ਸਾਰਾ ਦਿਨ ਹੀ ਆਪਣੇ ਚਿਹਰੇ ਤੇ ਬੰਨ ਕੇ ਰੱਖਾਂਗੇ ਤਾਂ ਫਿਰ ਸਾਡੇ ਚਿਹਰੇ ਤੇ ਮੁੜ ਕੇ ਮੁਸਕੁਰਾਹਟ ਕਿਵੇਂ ਆਵੇਗੀ। ਕਿਵੇਂ ਅਸੀ ਕੁਝ ਨਵਾਂ ਕਰ ਸਕਾਂਗੇ ਜਦੋਂ ਤਕ ਅਸੀ ਪੁਰਾਣੇ ਵਿੱਚੋ ਹੀ ਬਾਹਰ ਨਹੀਂ ਨਿਕਲ ਪਾ ਰਹੇ। 
ਕਹਿੰਦੇ ਹਨ ਕਿ ਜਿਵੇਂ ਸਾਨੂੰ ਇੱਕ ਬਰਤਨ ਵਿਚ ਕੁਝ ਨਵਾਂ ਪਾਉਣਾ ਹੋਵੇ ਤਾਂ ਉਸ ਬਰਤਨ ਵਿਚੋਂ ਪਹਿਲਾਂ ਵਾਲੀ ਵਸਤੂ ਨੂੰ ਬਾਹਰ ਕੱਢਣਾ ਪੈਂਦਾ ਹੈ, ਜਦੋਂ ਤਕ ਅਸੀ ਓਸ ਵਸਤੂ ਨੂੰ ਓਸ ਬਰਤਨ ਵਿੱਚ ਹੀ ਰੱਖਾਂਗੇ ਤਾਂ ਕੋਈ ਨਵੀਂ ਵਸਤੂ ਉਸ ਵਿੱਚ ਕਿਸ ਤਰਾਂ ਸਮਾ ਸਕਦੀ ਹੈ। 
ਪੁਰਾਣੀ ਵਸਤੂ ਵਿਚ ਜੇਕਰ ਕੁਝ ਜਗਾ ਮਿਲ ਵੀ ਜਾਵੇ ਨਵੀਂ ਵਸਤੂ ਦੇ ਲਈ ਤਾਂ ਉਹ ਨਵੀਂ ਵਸਤੂ ਦੇ ਸਵਾਦ ਨੂੰ ਵੀ ਵਿਗਾੜ ਦੇਵੇਗੀ ਤੇ ਪਹਿਲਾਂ ਵਾਲੀ ਵੀ ਓਹ ਨਹੀਂ ਰਹਿ ਜਾਣੀ। ਅਸਲ ਸਵਾਦ ਤਾਂ ਇਹ ਹੈ ਕਿ ਜੇਕਰ ਅਸੀਂ ਕੁਝ ਨਵਾਂ ਕਰਨਾ ਹੈ ਤਾਂ ਪਹਿਲਾਂ ਵਾਲੇ ਤੋਂ ਬਿਲਕੁਲ ਅਣਜਾਣ ਬਣਨਾ ਪਵੇਗਾ। ਸਾਡੇ ਕੋਲ ਪਹਿਲਾਂ ਵਾਲਾ ਤਜੁਰਬਾ ਤਾਂ ਹੋਵੇ ਪਰ ਅਸੀ ਇਹ ਨਾ ਕਹੀਏ ਕਿ ਸਾਨੂੰ ਪਤਾ ਹੈ। 
ਜਿੰਦਗੀ ਵਿੱਚ ਲੋਕਾਂ ਦੀ ਕਮੀਂ ਨਹੀਂ ਹੈ, ਜਿੰਦਗੀ ਵਿੱਚ ਪਿਆਰ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ। ਬਹੁਤ ਸਾਰੇ ਲੋਕ ਸਾਡੇ ਪਿਆਰ ਬਣ ਸਕਦੇ ਹਨ ਪਰ ਹੁੰਦਾ ਕੀ ਹੈ ਕਿ ਓਹਨਾ ਵਿਚੋਂ ਜੋ ਸਾਨੂੰ ਪਹਿਲਾਂ ਮਿਲ ਜਾਂਦਾ ਹੈ (ਪਿਆਰ ਕਰਨ ਵਾਲਿਆਂ ਵਿਚੋਂ/ ਜਿਨਾ ਦੀ ਸਾਡਾ ਪਿਆਰ ਬਣ ਸਕਣ ਦੀ ਸੰਭਾਵਨਾ ਹੁੰਦੀ ਹੈ) ਓਸ ਨਾਲ ਹੀ ਸਾਨੂੰ ਪਿਆਰ ਹੋ ਜਾਂਦਾ ਹੈ। ਉਹ ਹੀ ਸਾਡਾ ਸਭ ਕੁਝ ਬਣ ਜਾਂਦਾ ਹੈ। ਅਸੀ ਉਸ ਨੂੰ ਹੀ ਆਪਣਾ ਦਿਲ ਦੇ ਬੈਠਦੇ ਹਾਂ ਤੇ ਉਹ ਹੀ ਸਾਡਾ ਸਭ ਕੁਝ ਬਣ ਜਾਂਦਾ ਹੈ। ਕਈ ਵਾਰ ਪਿਆਰ ਹੋਣ ਤੋਂ ਬਾਅਦ ਵੀ ਸਾਨੂੰ ਉਹ ਸ਼ਖਸ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਸਾਨੂੰ ਪਿਆਰ ਹੋਣ ਦੀ ਸੰਭਾਵਨਾ ਹੁੰਦੀ ਹੈ ਤੇ ਅਸੀਂ ਪਿਆਰ ਵਿਚ ਹੋਣ ਕਰਕੇ ਓਹਨਾ ਨੂੰ ਨਹੀਂ ਅਪਣਾ ਸਕਦੇ ਤੇ ਕਈ ਵਾਰ ਸਾਨੂੰ ਓਹਨਾ ਦੇ ਇਜ਼ਹਾਰ ਵੀ ਆ ਜਾਂਦੇ ਹਨ ਤੇ ਅਸੀਂ ਓਹਨਾ ਨੂੰ ਨਹੀਂ ਅਪਣਾ ਪਾਉਂਦੇ। ਪਰ ਕੁਝ ਸਮਾਂ ਲੰਘਦਿਆਂ ਹੀ ਜਦੋਂ ਸਾਡੇ ਪਿਆਰ ਵਿਚ ਕੋਈ ਵੀ ਫਿੱਕ ਪੈ ਜਾਂਦੀ ਹੈ ਜਾਂ ਕਿਸੇ ਵੀ ਕਿਸਮਤ ਦੇ ਰੰਗ ਕਾਰਨ ਅਸੀ ਆਪਣੇ ਪਿਆਰ ਤੋਂ ਵੱਖ ਹੋ ਜਾਂਦੇ ਹਾਂ ਤਾਂ ਸਾਡਾ ਅੰਦਰ ਬਹੁਤ ਟੁੱਟ ਜਾਂਦਾ ਹੈ। ਸਾਨੂੰ ਹੋਰ ਕੁਝ ਵੀ ਨਹੀਂ ਸੁਝਦਾ ਤੇ ਅਸੀ ਓਸਨੂੰ ਯਾਦ ਕਰ ਕਰ ਕੇ ਹੀ ਆਪਣੀ ਜਿੰਦਗੀ ਨੂੰ ਇੱਕ ਬੋਝ ਬਣਾ ਲੈਂਦੇ ਹਾਂ ਤੇ ਬਸ ਓਹਨਾ ਯਾਦਾਂ ਦੇ ਹੀ ਹੋ ਕੇ ਰਹਿ ਜਾਂਦੇ ਹਾਂ। 
ਕਈ ਵਾਰ ਇੰਝ ਵੀ ਹੁੰਦਾ ਹੈ ਕਿ ਸਾਨੂੰ ਸਾਡੇ ਹੋਰ ਵੀ ਫਰਜ਼ ਉਡੀਕ ਰਹੇ ਹੁੰਦੇ ਹਨ ਤੇ ਅਸੀ ਇਸ ਵਿੱਚੋ ਹੀ ਬਾਹਰ ਨਹੀਂ ਨਿਕਲ ਸਕਦੇ ਤੇ ਸਾਨੂੰ ਬਹੁਤ ਕੁਝ ਆਪਣਾ ਪੁਕਾਰ ਰਿਹਾ ਹੁੰਦਾ ਹੈ। 
ਪਿਆਰ ਦੇ ਜੁਦਾ ਹੋਣ ਤੇ ਜਦੋਂ ਅਸੀਂ ਇੰਨੇ ਟੁੱਟ ਜਾਂਦੇ ਹਾਂ ਤਾਂ ਸਾਨੂੰ ਕੋਈ ਵੀ ਸੂਝ ਬੂਝ ਨਹੀਂ ਰਹਿੰਦੀ ਤੇ ਕੋਈ ਨਾ ਕੋਈ ਸਖ਼ਸ (ਦੋਸਤ) ਸਾਨੂੰ ਏਦਾਂ ਦਾ ਮਿਲ ਜਾਂਦਾ ਹੈ ਜੋ ਸਾਨੂੰ ਇਸ ਸਭ ਚੋਂ ਬਾਹਰ ਕੱਢ ਲੈਂਦਾ ਹੈ ਤੇ ਸਾਨੂੰ ਨਵੀਂ ਜਿੰਦਗੀ ਜਿਓਣ ਲਈ ਪ੍ਰੇਰਦਾ ਹੈ ਤੇ ਅਸੀ ਓਸ ਮਾਹੌਲ ਤੋਂ ਬਾਹਰ ਨਿੱਕਲ ਕੇ ਕੁਝ ਨਵਾਂ ਸਿਰਜਣ ਲਈ ਤਿਆਰ ਹੋ ਜਾਂਦੇ ਹਾਂ ਤੇ ਇੱਕ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ ਲੈਂਦੇ ਹਾਂ।
ਧੰਨਵਾਦ




Post a Comment

0 Comments
* Please Don't Spam Here. All the Comments are Reviewed by Admin.

Search