Type Here to Get Search Results !

College - Prem Dharampura • New Punjabi Shayri - Punjabi Kavita

ਕਾਲਜ ਦੀ ਜਿੰਦਗੀ
ਕਾਲਜ ਦਾ ਵੇਲਾ
ਰੱਬਾ ਬੜਾ ਚੇਤੇ ਆਵੇ
ਪਰ ਲੰਘਿਆਂ ਨੂੰ ਦੱਸੋ
ਕਿਹੜਾ ਮੋੜ ਕੇ ਲਿਆਵੇ।

ਪੇਪਰਾਂ ਦਾ ਸਮਾਂ
ਵੀ ਸੀ ਬੜਾ ਹੀ ਨਿਆਰਾ,
ਚਾਹੇ ਫਸੀ ਹੁੰਦੀ ਜਾਨ
ਪਰ ਲੱਗਦਾ ਸੀ ਪਿਆਰਾ,
ਪਾਸ ਕਰਵਾਉਣ ਲਈ
ਕੋਈ ਨਕਲ ਮਰਾਉਂਦਾ ਸੀ,
ਕਰਦਾ ਸੀ ਰੋਸੇ
ਕੋਈ ਗਲ ਨਾਲ ਲਾਉਂਦਾ ਸੀ।।
 PREM DHARAMPURA

Prem Dharampura Shayri premdharampura
Prem Dharampura Shayri
premdharampura

ਕਾਲਜ ਦੀ ਜਿੰਦਗੀ ਇੱਕ ਪਾਸੇ ਤੇ ਬਾਕੀ ਸਾਰੀ ਜਿੰਦਗੀ ਇੱਕ ਪਾਸੇ। ਅਸੀ ਜੇ ਕਾਲਜ ਦੀ ਜਿੰਦਗੀ ਨਹੀਂ ਦੇਖੀ ਤਾਂ ਦੇਖਿਆ ਕੀ? 
ਪਿਆਰ, ਮੁਹੱਬਤ ਤੇ ਦੋਸਤੀ ਵਿਚ ਪਿਰੋਏ ਹੋਏ ਮੋਤੀਆਂ ਵਰਗੀ ਇਹ ਜਿੰਦਗੀ, ਅਸੀਂ ਚਾਹ ਕੇ ਵੀ ਆਪਣੇ ਚੇਤਿਆਂ ਵਿੱਚੋਂ ਵਿਸਾਰ ਨਹੀਂ ਸਕਦੇ। 

ਕਾਲਜ ਵਿੱਚ ਬਿਤਾਏ ਦਿਨ
ਸਾਨੂੰ ਬੜੇ ਹੀ ਚੇਤੇ ਆਉਂਦੇ ਨੇ
ਯਾਰ ਬੇਸ਼ਕ ਅੱਜ ਜੁਦਾ ਹੋ ਗਏ
ਪਰ ਪਰਛਾਵੇਂ ਗਲ ਨਾਲ ਲਾਉਂਦੇ ਨੇ।

ਕਦੇ ਨਹੀਂ ਸੀ ਸੋਚਿਆ ਏਦਾਂ ਵੱਖ ਹੋ ਜਾਵਾਂਗੇ
ਆਪਣੇ ਵਰਗੀਆਂ ਰੂਹਾਂ ਨੂੰ ਨਾ ਫਿਰ ਮਿਲ ਪਾਵਾਂਗੇ।
ਕਾਸ਼ ਕਿਤੇ ਜੇ ਵਕਤ ਮਿਲੇ ਮੁੜ ਮਹਿਫ਼ਿਲ ਲਾਉਣੇ ਦਾ
ਫਿਰ ਤੋਂ ਮੁੜ ਕੇ ਲਗਦਾ ਜਵਾਬ ਅਖਵਾਵਾਗੇ।

ਸਾਡੇ ਜਵਾਨੀ ਪਹਿਰੇ ਨੂੰ ਅਸੀ ਅਕਸਰ ਹੀ ਸੁਨਹਿਰੀ ਪੜਾਅ ਵਜੋਂ ਸੁਣਦੇ ਆਏ ਹਾਂ ਕਿਉਂਕਿ ਇਸ ਪੜਾਅ ਵਿਚ ਸਾਡੇ ਕੋਲ ਸਭ ਕੁਝ ਹੁੰਦਾ ਹੈ - ਸਮਾਂ, ਸ਼ਕਤ ਤੇ ਸਰਮਾਇਆ। ਸਮਾਂ ਜੇਕਰ ਦੇਖਿਆ ਜਾਵੇ ਤਾਂ ਇਸ ਪੜਾਅ ਵਿੱਚ ਸਾਡੇ ਕੋਲ ਇੰਨਾ ਜਿਆਦਾ ਹੁੰਦਾ ਹੈ ਕਿ ਸਾਨੂੰ ਕੋਈ ਫ਼ਿਕਰ ਹੀ ਨਹੀਂ ਹੁੰਦੀ ਕਿ ਅਸੀਂ ਸਮਾਂ ਬਚਾ ਕੇ ਕੁਝ ਹੋਰ ਵੀ ਕਰਨਾ ਹੈ। ਸਾਨੂੰ ਸਵੇਰ ਤੋਂ ਸ਼ਾਮ ਜਲਦੀ ਹੋ ਜਾਣ ਦੀ ਕੋਈ ਫ਼ਿਕਰ ਨਹੀਂ ਹੁੰਦੀ ਤੇ ਨਾ ਹੀ ਕਦੇ ਐਵੇਂ ਫ਼ਿਕਰ ਹੁੰਦੀ ਕਿ ਰਾਤ ਨੂੰ ਘਰ ਪਹੁੰਚਣਾ ਵੀ ਜਰੂਰੀ ਹੈ, ਜਿੱਥੇ ਵੀ ਰਾਤ ਪਵੇ ਤਾਂ ਰਹਿ ਲੈਣ ਚ ਸਾਨੂੰ ਕੋਈ ਝਿਜਕ ਜਾਂ ਦਿੱਕਤ ਨਹੀਂ ਹੁੰਦੀ। ਇਸਤੋਂ ਬਾਅਦ ਗੱਲ ਕਰ ਲੈਂਦੇ ਹਾਂ ਸ਼ਕਤੀ ਦੀ, ਯਾਨਿ ਕਿ ਤਾਕਤ ਦੀ, ਜਵਾਨੀ ਵਾਲੇ ਜੋਰ ਦੀ। ਇਹ ਤਾਂ ਇਸ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਅਵਸਥਾ ਵਿਚ ਅਸੀ ਸ਼ਰੀਰਕ ਪੱਖੋਂ ਵੀ ਮਜ਼ਬੂਤ ਹੁੰਦੇ ਹਾਂ। ਇਸ ਅਵਸਥਾ ਵਿਚ ਅਸੀ ਮੀਂਹ ਹਨੇਰੀ ਦੀ ਪ੍ਰਵਾਹ ਨਹੀਂ ਕਰਦੇ ਤੇ ਧੁੱਪ, ਧੂੜ ਤੇ ਧੱਕੇ ਨਾਲ ਤਾਂ ਡੋਲਣਾ ਹੀ ਕੀ ਹੈ। ਫਿਰ ਗੱਲ ਆ ਜਾਂਦੀ ਹੈ ਸਰਮਾਏ ਦੀ ਯਾਨਿ ਕਿ ਪੈਸੇ ਦੀ, ਪੈਸੇ ਪੱਖੋਂ ਸਾਨੂੰ ਇਸ ਕਰਕੇ ਫ਼ਿਕਰ ਨਹੀਂ ਹੁੰਦੀ ਕਿ ਸਾਨੂੰ ਘਰੋ ਮਿਲ ਹੀ ਜਾਂਦੇ ਆ ਜਿੰਨੇ ਵੀ ਅਸੀ ਮੰਗੀਏ ਤੇ ਬੇਸ਼ਕ ਪੈਸੇ ਪੱਖੋਂ ਕਮਜੋਰ ਵੀ ਹੋਈਏ ਤਾਂ ਸਾਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੁੰਦੀ।
ਜਿਉ ਜਿਉਂ ਹੀ ਸਾਡੀ ਜਵਾਨੀ ਆਪਣੇ ਅਗਲੇ ਪੜਾਅ ਵੱਲ ਨੂੰ ਤੁਰਦੀ ਹੈ ਤਾਂ ਸਾਡੀ ਇਹ ਕਾਲਜ ਵਾਲੀ ਜਿੰਦਗੀ ਵੀ ਗੁਜਰਦੀ ਜਾਂਦੀ ਹੈ ਤੇ ਸਾਨੂੰ ਅੱਗੇ ਹੋਰ ਕੋਈ ਮੰਜਿਲ ਉਡੀਕ ਰਹੀ ਹੁੰਦੀ ਹੈ। ਕਾਲਜ ਦੀ ਇਹ ਜਿੰਦਗੀ ਦੇ ਗੁਜਰ ਜਾਣ ਤੋਂ ਬਾਅਦ ਸਾਡੇ ਕੋਲ ਸਿਰਫ ਤੇ ਸਿਰਫ ਇਸ ਜਿੰਦਗੀ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਹਨ ਤੇ ਅਸੀ ਇਹਨਾ ਯਾਦਾਂ ਦੇ ਸਹਾਰੇ ਹੀ ਜਿਉਂਦੇ ਹਾ।
ਕਾਲਜ ਦਾ ਵੇਲਾ ਸਾਨੂੰ ਬਹੁਤ ਯਾਦ ਆਉਂਦਾ ਹੈ ਤੇ ਕਦੇ ਕਦੇ ਤਾਂ ਅਸੀਂ ਸੁਫ਼ਨਿਆਂ ਵਿਚ ਵੀ ਇਸ ਜਿੰਦਗੀ ਵਿੱਚ ਮੁੜ ਪੈਰ ਪਾਇਆ ਹੁੰਦਾ ਹੈ ਤੇ ਅੱਖ ਖੁਲਦਿਆਂ ਫੇਰ ਓਥੋਂ ਜੁਦਾ ਹੋ ਨਿਕਲਦੇ ਹਾਂ। ਸੱਚਮੁੱਚ ਹੀ ਸਾਡੇ ਕੋਲ ਸਿਰਫ ਤੇ ਸਿਰਫ ਯਾਦਾਂ ਹੀ ਹੁੰਦੀਆਂ ਨੇ ਤੇ ਇਸ ਸਮੇਂ ਨੂੰ ਕੋਈ ਚਾਹ ਕੇ ਵੀ ਮੋੜ ਨਹੀਂ ਸਕਦਾ।
ਇਹ ਸਮਾਂ ਬੀਤ ਜਾਣ ਤੇ ਸਾਨੂੰ ਓਸ ਸਮੇਂ ਤੇ ਹੰਢਾਈਆਂ ਹੋਈਆਂ ਦਿੱਕਤਾਂ ਵੀ ਪਿਆਰੀਆਂ ਲਗਦੀਆਂ ਨੇ ਕਿਉਂਕਿ ਉਹ ਓਹਨਾ ਸਮਿਆਂ ਦੇ ਨਾਲ ਜੋ ਆਪਣਾ ਸੰਬੰਧ ਰੱਖਦੀਆਂ ਨੇ। ਪੇਪਰਾਂ ਦਾ ਵੇਲਾ ਵੀ ਸਾਨੂੰ ਬਹੁਤ ਯਾਦ ਆਉਂਦਾ ਹੈ ਬੇਸ਼ਕ ਓਹਨਾ ਸਮਿਆਂ ਵਿੱਚ ਅਸੀ ਇਸਨੂੰ ਚੰਗਾ ਨਾ ਸਮਝ ਕੇ ਫਸਿਆ ਫਸਿਆ ਹੋਇਆ ਮਹਿਸੂਸ ਕਰਦੇ ਸੀ। 
ਯਾਰਾਂ ਦੋਸਤਾਂ ਦੇ ਰੋਸੇ, ਨਿੱਕੀ ਨਿੱਕੀ ਗੱਲ ਉੱਤੇ ਰੁੱਸ ਜਾਣਾ ਤੇ ਫਿਰ ਆਪਸ ਵਿਚ ਹੱਸ ਪੈਣ ਦਾ ਬਹਾਨਾ ਲੱਭਣਾ, ਇਹ ਸਭ ਸਾਨੂੰ ਬਹੁਤ ਚੇਤੇ ਆਉਂਦਾ ਹੈ ਤੇ ਅਸੀਂ ਚਾਹ ਕੇ ਵੀ ਮੁੜ ਓਸ ਸਮੇ ਵਿੱਚ ਨਹੀਂ ਜਾ ਸਕਦੇ ਉਂਝ ਬੇਸ਼ਕ ਅਸੀ ਵਰਤਮਾਨ ਵਿਚ ਕਮਾਈ ਕਰ ਕਰ ਕੇ ਬਹੁਤ ਵੱਡੇ ਇਨਸਾਨ ਬਣ ਜਾਈਏ, ਪਰ ਉਹ ਸੁਕੂਨ, ਓਹ ਮੁਹੱਬਤ ਤੇ ਓਹ ਸਮਾਂ ਕਦੇ ਚਾਹ ਕੇ ਵੀ ਮੋੜ ਨਹੀਂ ਸਕਦੇ ਤੇ ਨਾ ਹੀ ਖਰੀਦ ਸਕਦੇ। 
ਸੱਚਮੁੱਚ ਤਸਵੀਰ ਬਣ ਕੇ ਹੀ ਰਹਿ ਜਾਂਦੀਆਂ ਨੇ ਕੁਝ ਗੱਲਾਂ, ਕੁਝ ਯਾਦਾਂ।
ਧੰਨਵਾਦ



Post a Comment

0 Comments
* Please Don't Spam Here. All the Comments are Reviewed by Admin.

Search