Type Here to Get Search Results !

College De Yaar (Kavita) - Prem Dharampura | Punjabi Poetry | New Punjabi Shayri | Friendship Shayri - Punjabi Kavita

ਕਾਲਜ ਦੇ ਯਾਰ
ਕਾਸ਼ ਕਿਤੇ ਔਹ ਕਾਲਜ ਵਾਲੀ
ਜਿੰਦਗੀ ਮਿਲ ਜਾਵੇ
ਪੱਤਝੜ ਵਰਗੀ ਜਿੰਦਗੀ
ਵਾਂਗ ਬਹਾਰਾਂ ਖਿਲ ਜਾਵੇ। 

ਧੁੰਦਲੇ ਜਿਹੇ ਜਾਪਣ ਜਿਹੜੇ
ਚਿਹਰੇ ਤੱਕਣੇ ਨੇ
ਪੂਰੇ ਕਰਲਾਂ ਸੁਪਨੇ
ਜਿਹੜੇ ਰਹਿੰਦੇ ਸੱਖਣੇ ਨੇ।

ਸਿਰ ਮੱਥੇ ਤੇ ਰੱਖਾਂ
ਯਾਰਾਂ ਦੀਆਂ ਅਦਾਵਾਂ ਨੂੰ
ਫਿਰ ਤੋਂ ਗਲ ਨੂੰ ਲਾਵਾਂ
ਖੱਬੀਆਂ ਸੱਜੀਆਂ ਬਾਹਵਾਂ ਨੂੰ ।
PREM DHARAMPURA
 

Prem Dharampura Shayri, Prem Dharampura, premdharampura, college life
Prem Dharampura Shayri

ਕਹਿੰਦੇ ਹੁੰਦੇ ਨੇ ਕਿ ਕਾਲਜ ਦੇ ਸਮੇਂ ਕਮਾਏ ਹੋਏ ਦੋਸਤ ਸਾਡੀ ਜਵਾਨੀ ਦਾ ਬਹੁਤ ਵੱਡਾ ਧਨ ਹੁੰਦੇ ਨੇ, ਦੂਰੋ ਦੂਰੋ ਪੜ੍ਹਨ ਦੇ ਸਬੱਬ ਨਾਲ ਇਕਠੇ ਹੋਏ ਵਿਦਿਆਰਥੀ, ਪਤਾ ਹੀ ਨਹੀਂ ਲਗਦਾ ਕਿ ਕਦੋਂ ਦੋਸਤ ਬਣ ਜਾਂਦੇ ਹਨ, ਇਹ ਦੋਸਤੀ ਵੀ ਏਨੀ ਗੂੜ੍ਹੀ ਹੁੰਦੀ ਹੈ ਕਿ ਕਿਹਾ ਨਹੀਂ ਜਾ ਸਕਦਾ, ਜਿਨ੍ਹਾਂ ਪਿੰਡਾਂ ਦੇ ਕਦੇ ਨਾਮ ਵੀ ਨਹੀਂ ਸੁਣੇ ਹੁੰਦੇ ਓਥੋਂ ਦੇ ਵਾਸੀਆਂ ਨਾਲ ਦੋਸਤੀ; ਇਹ ਕਾਲਜ ਦੀ ਹੀ ਦੇਣ ਹੁੰਦੀ ਹੈ।
ਸੋ ਇਸ ਤਰਾਂ ਅਸੀਂ ਇੰਨੇ ਗੂੜ੍ਹੇ ਦੋਸਤ ਬਣ ਜਾਂਦੇ ਹਾਂ ਕਿ ਇੱਕੋ ਜਿਹੀਆਂ ਆਦਤਾਂ ਦੇ ਧਾਰਨੀ ਹੋ ਜਾਂਦੇ ਹਾਂ। ਇਕਠੇ ਹੀ ਪੜਨਾ, ਇਕਠੇ ਹੀ ਹੜ੍ਹਨਾ, ਇਕਠੇ ਹੀ ਵਿਹਲਾ ਸਮਾਂ ਗੁਜ਼ਾਰਨਾ।
ਹਸਦਿਆਂ ਖੇਡਦਿਆਂ ਸਮੇਂ ਦਾ ਪਤਾ ਹੀ ਨਹੀਂ ਲਗਦਾ ਕਿ ਕਦੋਂ ਗੁਜ਼ਰ ਜਾਂਦਾ ਹੈ। ਓਹ ਪਲ ਜੋ ਕਦੇ ਹੱਸ ਹੱਸ ਕੇ ਇਕ ਦੂਜੇ ਨਾਲ ਬਿਤਾਏ ਹੁੰਦੇ ਨੇ, ਓਹਨਾ ਪਲਾਂ ਦੀਆਂ ਯਾਦਾਂ ਸਾਨੂੰ ਬਾਅਦ ਵਿੱਚ ਰੋਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਇਸ ਤਰਾਂ ਵਿਛੜ ਜਾਣਾ ਪਵੇਗਾ ਕਿਉਂਕਿ ਉਸ ਸਮੇਂ ਇਸ ਤਰਾਂ ਦਾ ਕੋਈ ਖਿਆਲ ਵੀ ਨਹੀਂ ਆਇਆ ਹੁੰਦਾ। 
ਇਹ ਕਾਲਜ ਦੀ ਦੁਨੀਆਂ ਦਾ ਸਮਾਂ ਬੀਤ ਜਾਣ ਤੇ ਅਸੀਂ ਇਸ ਨੂੰ ਦੁਬਾਰਾ ਵਾਪਿਸ ਜਿਊਣ ਦੇ ਸੁਪਨੇ ਦੇਖਦੇ ਹਾਂ, ਅਸੀਂ ਬਹੁਤ ਜ਼ੋਰ ਲਾਉਂਦੇ ਹਾਂ ਕਿ ਇਸ ਜਿੰਦਗੀ ਨੂੰ ਦੁਬਾਰਾ ਜਿਉ ਲਿਆ ਜਾਵੇ ਪਰ ਜਿਵੇਂ ਕਹਿੰਦੇ ਹਨ ਕਿ ਬੀਤਿਆ ਹੋਇਆ ਸਮਾਂ ਕਿੱਥੇ ਵਾਪਿਸ ਮੁੜਦਾ ਹੈ ਜੀ, ਸਮਾਂ ਕਦੇ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਇੱਕ ਵਾਰ ਬੀਤ ਜਾਣ ਤੇ ਕਦੇ ਵਾਪਿਸ ਨਹੀਂ ਮੁੜਦਾ।
ਬਾਅਦ ਵਿੱਚ ਜਿੰਦਗੀ ਦੇ ਵਿਚ ਕੁਝ ਨਵੇਂ ਰੰਗ ਭਰ ਜਾਣ ਤੇ ਅਸੀ ਨਵੀਂ ਜਿੰਦਗੀ ਤਾਂ ਜਿਊਣ ਲੱਗ ਜਾਂਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਅੰਦਰ ਓਹੀ ਪੁਰਾਣੀ ਜਿੰਦਗੀ ਨੂੰ ਦੁਬਾਰਾ ਜਿਉਣ ਦੀ ਕਸਕ ਓਸੇ ਤਰ੍ਹਾਂ ਬਣੀ ਰਹਿੰਦੀ ਹੈ, ਮਤਲਬ ਇੰਝ ਕਿਹਾ ਜਾ ਸਕਦਾ ਹੈ ਕਿ ਓਹਨਾ ਯਾਦਾਂ ਦਾ ਪਰਛਾਵਾਂ ਸਾਡਾ ਕਦੇ ਵੀ ਪਿੱਛਾ ਨਹੀਂ ਛੱਡਦਾ।
ਜਿੰਦਗੀ ਵਿੱਚ ਇੱਕ ਕਾਬਿਲ ਇਨਸਾਨ ਬਣ ਜਾਣ ਤੇ ਬੇਸ਼ਕ ਸਾਡੇ ਕੋਲ ਸਰਮਾਇਆ (ਰੁਪਏ) ਤਾਂ ਆ ਜਾਂਦੇ ਹਨ ਤੇ ਅਸੀਂ ਦੁਨੀਆਂ ਦੀ ਹਰ ਸ਼ੈਅ ਖਰੀਦਣ ਦੇ ਕਾਬਿਲ ਬੇਸ਼ਕ ਬਣ ਜਾਂਦੇ ਹਾਂ ਪਰ ਓਹਨਾ ਪਲਾਂ ਨੂੰ ਵਾਪਿਸ ਨਹੀਂ ਖਰੀਦ ਸਕਦੇ ਉਂਝ ਜੋਰ ਬਹੁਤ ਲਗਾ ਦਿੰਦੇ ਹਾਂ।

ਸਾਡਾ ਮਨ, ਦਿਲ ਤੇ ਦਿਮਾਗ ਓਹਨਾ ਪਲਾਂ ਨੂੰ ਦੁਬਾਰਾ ਜਿਉਣ ਲਈ ਲੋਚਦਾ ਰਹਿੰਦਾ ਹੈ, ਮਨ ਵਿਚ ਇਕ ਚਾਹਤ ਬਣੀ ਰਹਿੰਦੀ ਹੈ ਕਿ ਕਾਸ ਉਹ ਜਿੰਦਗੀ ਦੁਬਾਰਾ ਮਿਲ ਜਾਵੇ ਤੇ ਆਹ ਜਿੰਦਗੀ ਚ ਜੋ ਰੁਝੇਵਿਆਂ ਨੇ ਪਤਝੜ ਜਿਹੀ ਲਿਆ ਦਿੱਤੀ ਹੈ, ਸ਼ਾਇਦ ਇਹ ਦੁਬਾਰਾ ਇਕ ਬਹਾਰ ਦੀ ਰੁੱਤ ਵਾਂਗੂ ਸਭ ਕੁਝ ਹਰਾ ਭਰਾ ਕਰ ਦੇਵੇ ਤੇ ਓਹੀ ਚਾਅ ਤੇ ਖੇੜੇ ਮੁੜ ਤੋਂ ਵਾਪਿਸ ਆ ਜਾਣ, ਉਂਝ ਘਾਟ ਵੀ ਕੋਈ ਚੀਜ ਦੀ ਨਹੀਂ ਹੁੰਦੀ। ਬਸ ਇੰਝ ਦਿਲ ਵਿਚ ਜਰੂਰ ਰਹਿੰਦਾ ਹੈ ਕਿ ਜਿਹੜੇ ਦੋਸਤਾਂ ਦੇ ਚਿਹਰੇ ਅੱਜ ਅੱਖਾਂ ਦੇ ਸਾਹਮਣੇ ਨਹੀਂ ਆ ਰਹੇ ਤੇ ਵਕਤ ਦੀ ਚਾਦਰ ਨੇ ਢਕ ਲਏ ਹਨ ਤੇ ਕੁਝ ਯਾਦਾਂ ਦੇ ਧੂਏਂ ਨਾਲ ਧੁੰਦਲੇ ਜਿਹੇ ਹੋ ਗਏ ਹਨ, ਕਾਸ਼ ਫਿਰ ਤੋਂ ਰੰਗੀਨ ਜਿਹੇ ਬਣ ਕੇ ਨਜ਼ਰ ਆਉਣ ਤੇ ਅੱਖਾਂ ਭਰ ਕੇ ਓਹਨਾ ਨੂੰ ਦੁਬਾਰਾ ਤੱਕ ਸਕਾਂ। ਓਹਨਾ ਦੇ ਨਾਲ ਸਜਾਏ ਹੋਏ ਇਕਠੇ ਰਹਿਣ ਦੇ ਸੁਪਨੇ ਪੂਰੇ ਕਰ ਸਕਾਂ, ਟੁੱਟੇ ਹੋਏ ਖ਼ਾਬਾਂ ਨੂੰ ਦੁਬਾਰਾ ਬਾਹਾਂ ਦੀ ਜੰਜੀਰ ਨਾਲ ਬੰਨ੍ਹ ਸਕਾਂ ਤੇ ਕਦੇ ਵੀ ਮੁੜ ਤੋਂ ਵਿਖਰਨ ਨਾ ਦੇਵਾਂ।
ਇਕਠੇ ਹੋ ਕੇ ਸਭ ਨੂੰ ਮੁੜ ਤੋਂ ਗਲ ਨਾਲ ਲਾਵਾਂ, ਜੋ ਜੋ ਵੀ ਲਾਡ ਚ ਉਲਟੇ ਨਾਮ ਰੱਖੇ ਹੋਏ ਸੀ ਓਹੀ ਨਾਮ ਲੈ ਕੇ ਸਭ ਨੂੰ ਪੁਕਾਰਾਂ। ਸਾਰੀਆਂ ਹੀ ਹਾਸੀਆਂ ਖੇਡੀਆਂ ਦੁਬਾਰਾ ਹੀ ਓਹੀ ਖੇਡ ਰਚਾ ਕੇ ਕਾਸ਼ ਸਾਡੇ ਦੁਆਲੇ ਆ ਢੁੱਕਣ ਤੇ ਅਸੀ ਸਲਾਮ ਕਰੀਏ ਓਸਨੂੰ, ਫੇਰ ਕਦੇ ਵੀ ਆਪਣੇ ਆਪ ਤੋਂ ਜੁਦਾ ਨਾ ਹੋਣ ਦੇਈਏ ਇਹਨਾ ਖੇੜਿਆਂ ਨੂੰ ਬਸ ਆਪਣੇ ਇਰਦ ਗਿਰਦ ਹੀ ਰੱਖੀਏ।
ਧੰਨਵਾਦ

Post a Comment

0 Comments
* Please Don't Spam Here. All the Comments are Reviewed by Admin.

Search