ਇਜਾਜਤ
ਉਸ ਅਰਸੇ ਪਿੱਛੋਂ ਬੁਲਾਉਂਦਿਆਂ
ਇੱਕ ਅੱਖ ਨਾਲ ਵੇਖਦਿਆਂ ਕਿਹਾ,
ਕੀ ਗੱਲ?
ਬਸ ਇੰਨਾ ਹੀ ਸੀ ਪਿਆਰ ਤੇਰਾ
ਜਿਹੜਾ ਛੇਤੀ ਹੀ ਮੁੱਕ ਗਿਆ
ਪਾਣੀ ਦੀ ਝੱਗ ਵਾਂਗ।
ਲੱਗਦੈ ਹੋਰ ਫੁੱਲ ਮਿਲ ਗਿਆ ਹੋਣੈ
ਭੌਰੇ ਨੂੰ।
ਪਹਿਲਾਂ ਤਾਂ ਬੜੇ ਗੇੜੇ ਮਾਰਦਾ ਹੁੰਦਾ ਸੀ
ਪਾਗਲਾਂ ਵਾਂਗੂ
ਹੁਣ ਤਾਂ ਰਾਹਾਂ ਬਦਲ ਲੈਨੇਂ
ਵੇਖ ਕੇ
ਜਾਂ ਫਿਰ ਭੁੱਲ ਗਿਆ ਹੋਣੈ ਓਸ ਚੰਨ ਨੂੰ
ਜਿਸ ਦੀਆਂ ਸਿਫਤਾਂ ਦੇ
ਹਰਫ ਲਿਖਦਾ ਹੁੰਦਾ ਸੀ ਕਾਪੀਆਂ ਤੇ।
ਮੈਂਖਿਆ:-
ਭੁੱਲ ਹੀ ਤਾਂ ਨਹੀਂ ਸਕਿਆ ਤੈਨੂੰ
ਪਿਆਰ ਤਾਂ ਅੱਜ ਵੀ ਓਨਾਂ ਹੀ ਕਰਦਾਂ
ਪਰ ਕੀ ਕਰਾਂ?
ਦੱਬਣ ਦੀ ਕੋਸ਼ਿਸ਼ ਕਰਦਾ ਹਾਂ
ਆਪਣੇ ਜਜਬਾਤਾਂ ਨੂੰ
ਮਨ ਜੋ ਇਜਾਜਤ ਨਹੀਂ ਦਿੰਦਾ
ਪਰਾਇਆ ਧਨ ਤੱਕਣ ਦੀ।
PREM DHARAPMPURA
Prem Dharampura Shayri |
ਪਿਆਰ - ਰੂਹਾਂ ਦਾ ਮੇਲ ਹੀ ਤਾਂ ਹੈ, ਪਰ ਹੋਵੇ ਨਾ ਹੋਵੇ ਇਹ ਸ਼ੁਰੂ ਤਾਂ ਦਿੱਖ ਤੋਂ ਹੀ ਹੁੰਦਾ ਹੈ, ਕਹਿੰਦੇ ਨੇ ਕਿ ਜੋ ਸਾਡੀਆਂ ਅੱਖਾਂ ਨੂੰ ਪਸੰਦ ਹੋਵੇ ਤਾਂ ਅਸੀਂ ਉਸਦੀ ਕਦਰ ਜਿਆਦਾ ਕਰਦੇ ਹਾਂ, ਮਤਲਬ ਕਿ ਜਿਵੇਂ ਆਪਾਂ ਸੁਣਦੇ ਹੀ ਹਾਂ ਕਿ ਸੂਰਤ ਸੋਹਣੀ ਨਾਲ ਪਿਆਰ ਹੋ ਜਾਣ ਨਾਲੋ ਜੇ ਪਿਆਰ ਸੋਹਣੀ ਸੀਰਤ ਵਾਲੇ ਨਾਲ ਹੋ ਜਾਵੇ ਤਾਂ ਇਹ ਸਿਰੇ ਤਕ ਨਿਭਦਾ ਹੈ ਤੇ ਜੇ ਦੇਖਿਆ ਜਾਵੇ ਤਾਂ ਅਸੀਂ ਕਿਸੇ ਦੀ ਸੋਹਣੀ ਸੀਰਤ ਦਾ ਅੰਦਾਜਾ ਭਲਾਂ ਕਿਵੇਂ ਲਗਾ ਸਕਦੇ ਹਾਂ? ਤੇ ਜੇਕਰ ਸੂਰਤ ਸੋਹਣੀ ਹੋਵੇ ਤਾਂ ਅਸੀ ਉਸਦੀ ਸੀਰਤ ਨੂੰ ਬੇਸ਼ਕ ਹੀ ਪਰਖ ਲੇਈਏ ਪਰ ਸਾਡਾ ਮਨ ਸਾਨੂੰ ਸੱਚ ਬੋਲਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਸ ਸੂਰਤ ਦਾ ਪਰਦਾ ਜੋ ਮਨ ਤੇ ਲਟਕਿਆ ਹੁੰਦਾ ਹੈ ਇਸ ਕਰਕੇ ਕਈ ਵਾਰ ਤਾਂ ਕੀ ਬਹੁਤ ਹੀ ਵਾਰ ਅਸੀ ਗਲਤ ਇਨਸਾਨ ਨੂੰ ਚੁਣ ਲੈਂਦੇ ਹਾਂ ਮਤਲਬ ਕਿ ਅਸੀਂ ਧੱਕੇ ਨਾਲ ਹੀ ਉਸ ਇਨਸਾਨ ਨੂੰ ਪਿਆਰ ਕਰਨ ਲੱਗ ਪੈਂਦੇ ਹਾਂ ਤੇ ਉਸਨੂੰ ਕਦੇ ਮੌਕਾ ਹੀ ਨਹੀਂ ਦੇਂਦੇ ਜਿਸਦੀ ਸੀਰਤ ਸੋਹਣੀ ਹੁੰਦੀ ਹੈ ਤੇ ਜੇਕਰ ਸੂਰਤ ਤੇ ਸੀਰਤ ਦੋਨੋ ਹੀ ਇਕੱਠੇ ਸੋਹਣੇ ਮਿਲ ਜਾਣ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ।
ਜਦੋਂ ਪਿਆਰ ਦੋਨੋਂ ਤਰਫੋਂ ਇੱਕੋ ਜਿਹਾ ਹੋ ਜਾਵੇ ਤਾਂ ਉਸਦੇ ਵਰਗੀ ਤਾਂ ਗੱਲ ਹੀ ਕੋਈ ਨਹੀਂ। ਇਸ ਤਰਾਂ ਦਾ ਪਿਆਰ ਯੁੱਗਾਂ ਤੱਕ ਨਿਭਣ ਵਾਲਾ ਹੁੰਦਾ ਹੈ ਤੇ ਸਮੇਂ ਦੇ ਬੀਤਣ ਨਾਲ ਹੋਰ ਗੂੜ੍ਹਾ ਹੁੰਦਾ ਜਾਂਦਾ ਹੈ।
ਇਹ ਦੋਨੋ ਤਰਫੋਂ ਹੋਇਆ ਵੇ
ਸਾਡਾ ਪਿਆਰ ਸੰਯੋਗੀ ਮੇਲ ਜੇਹਾ
ਜੇ ਨਿਭੇ ਨਾ ਇਹ ਯੁੱਗਾਂ ਤਕ
ਫਿਰ ਦੱਸ ਇਹ ਸੱਜਣਾ ਮੇਲ ਕੇਹਾ?
ਜੇ ਇਹ ਪਿਆਰ ਦੋਨੋ ਤਰਫੋਂ ਬਰਾਬਰ ਦਾ ਹੋ ਕੇ ਵੀ ਸਿਰੇ ਤਕ ਨਾ ਨਿਭ ਸਕੇ ਤਾਂ ਜਰੂਰ ਹੀ ਇਸਦੇ ਵਿਚ ਕੋਈ ਮਜ਼ਬੂਰੀ ਆ ਗਈ ਹੋਵੇਗੀ, ਸ਼ਾਇਦ ਇਹ ਮਜ਼ਬੂਰੀ ਕਿਤੇ ਜਾਤ ਦੀ ਤਾਂ ਨਹੀਂ?
ਇੱਕ ਤਰਫੇ ਪਿਆਰ ਵਿਚ ਬੇਸ਼ਕ ਚਾਹੁਣ ਵਾਲਾ ਇਕ ਹੀ ਹੁੰਦਾ ਹੈ ਪਰ ਫੇਰ ਵੀ ਓਹਦਾ ਪਿਆਰ ਬਹੁਤਿਆਂ ਤੋਂ ਘੱਟ ਨਹੀਂ ਹੁੰਦਾ। ਓਹ ਹਰ ਪਲ ਹੀ ਸੱਜਣ ਨੂੰ ਮਹਿਸੂਸ ਕਰਦਾ ਰਹਿੰਦਾ ਹੈ ਹਰ ਸ਼ੈ ਵਿਚ ਓਸਨੂੰ ਹੀ ਦੇਖਦਾ ਹੈ ਤੇ ਉਸਨੂੰ ਅਹਿਸਾਸ ਦਵਾਉਣ ਦਾ ਵੀ ਹੋ ਸਕੇ ਤੇ ਯਤਨ ਕਰਦਾ ਹੈ, ਬਹੁਤੇ ਵਾਰ ਤਾਂ ਇੱਕ ਤਰਫੇ ਪਿਆਰ ਵਿਚ ਆਪਣੇ ਸੱਜਣ ਨੂੰ ਦੱਸ ਦੇਣਾ ਹੀ ਬਹੁਤ ਵੱਡੀ ਗੱਲ ਲਗਦੀ ਹੈ , ਜਦੋਂ ਵੀ ਉਹ ਆਪਣੇ ਚਹੇਤੇ ਨੂੰ ਇਜ਼ਹਾਰ ਕਰ ਦੇਂਦਾ ਹੈ ਤੇ ਉਸ ਸਮੇਂ ਹਰ ਚੀਜ ਓਸਦੇ ਨਾਮੇ ਕਰ ਦੇਣਾ ਵੀ ਛੋਟੀ ਗੱਲ ਸਮਝਦਾ ਹੈ ਤੇ ਤਾਰੇ ਵੀ ਓਹਦੀ ਝੋਲੀ ਵਿਚ ਪਾਉਣ ਦੀ ਗੱਲ ਕਰਦਾ ਹੈ ਪਰ ਫਿਰ ਵੀ ਬਹੁਤ ਬਾਰ ਓਹ ਉਸਦੇ ਹਾਣ ਦਾ ਨਹੀਂ ਹੋ ਪਾਉਂਦਾ ਤੇ ਆਪਣੇ ਵੱਸ ਤੋਂ ਬਾਹਰ ਸਮਝਦਾ ਹੈ।
ਧੰਨਵਾਦ ☘️