Type Here to Get Search Results !

Badaldi Duniya ( Punjabi Poem ) - Prem Dharampura | New Punjabi Poetry | True Punjabi Kabita - Punjabi Kavita

ਬਦਲਦੀ ਦੁਨੀਆਂ
ਜੇ ਗੱਲ ਕਰਾਂ ਇਸ ਦੁਨੀਆਂ ਦੀ
ਕੋਈ ਰੋਂਦੇ ਨੂੰ ਗਲ ਲਾਉਂਦਾ ਨਹੀਂ।
ਸਭ ਹੱਸਣ ਵਾਲੇ ਹਾਲਾਤਾਂ ਤੇ
ਤਾਂਹੀ ਦਿਲ ਨੂੰ ਕੋਈ ਭਾਉਂਦਾ ਨਹੀਂ।

ਇੱਕ ਹਾਅ ਦਾ ਨਾਅਰਾ ਮਾਰਨ ਵਾਲਾ
ਲੱਭੇ ਨਾਂਹ ਇਸ ਦੁਨੀਆਂ ਤੇ।
ਇੱਥੇ ਚਾਰ ਚੁਫੇਰੇ ਭਾਗੋ ਨੇ
ਕੋਈ ਲਾਲੋ ਨਾਂਹ ਇਸ ਦੁਨੀਆਂ ਤੇ।

ਬਸ ਇਨਾਂ ਗੱਲਾਂ ਕਰਕੇ ਹੀ
ਅਸੀਂ ਪਿੱਛੇ ਬਹੁਤਾ ਹੋ ਗਏ ਆਂ।
ਕੀ ਪਹੁੰਚਣਾ ਆਪਾਂ ਚੰਨ ਉੱਤੇ
ਜਦ ਧਰਤੀ ਉੱਤੇ ਹੀ ਖੋ ਗਏ ਆਂ।

ਹੁਣ ਰੋਂਦੇ ਹੱਥੋਂ "ਪ੍ਰੇਮ ਸਿਆਂ"
ਕਾਂ ਬੁਰਕੀ ਅੰਨ ਦੀ ਖੋਂਹਦੇ ਨੇ।
ਉਹ ਦੇਸ਼ ਤਰੱਕੀਆਂ ਨਹੀਂ ਕਰਦੇ
ਜਿੱਥੇ ਕਿਰਤੀ ਭੁੱਖੇ ਸੌਂਦੇ ਨੇ।।
PREM DHARAMPURA


ਅਸਲ ਗੱਲ ਜੇਕਰ ਸ਼ੁਰੂਆਤ ਵਿਚ ਹੀ ਕੀਤੀ ਜਾਵੇ ਤਾਂ ਇਹ ਓਹ ਹੈ ਕਿ ਇਸ ਦੁਨੀਆਂ ਨੂੰ ਕੋਈ ਵੀ ਪੂਰੀ ਤਰਾਂ ਸਮਝ ਨਹੀਂ ਸਕਿਆ, ਸਾਡੇ ਰਹਿਬਰਾਂ ਤੋਂ ਬਗੈਰ। ਦੁਨੀਆਂ ਨੂੰ ਜੇਕਰ ਇਹ ਕਿਹਾ ਜਾਵੇ ਕਿ ਪੂਰੀ ਦੁਨੀਆ ਹੀ ਮਾੜੀ ਹੋ ਚੁੱਕੀ ਹੈ ਤਾਂ ਇਹ ਵੀ ਕੋਈ ਇਨਸਾਫ ਵਾਲੀ ਗੱਲ ਨਹੀਂ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਰੀ ਦੀ ਸਾਰੀ ਦੁਨੀਆ ਹੀ ਚੰਗੀ ਹੈ। ਦੁਨੀਆਂ ਦਾ ਇੱਕ ਸਮਤੋਲ ਬਣਿਆ ਹੋਇਆ ਹੈ ਕਿ ਜਿੰਨੇ ਕੁ ਮਾੜੇ ਲੋਕ ਇਥੇ ਵਾਸ ਕਰਦੇ ਹਨ ਓਨੇ ਕੁ ਚੰਗੇ ਵੀ ਹਨ ਨਹੀਂ ਤਾਂ ਹੁਣ ਤੱਕ ਬਚਣਾ ਹੀ ਕੁਝ ਨਹੀਂ ਸੀ। ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਇਹ ਧਰਤੀ ਹੀ ਸਚਾਈ ਤੇ ਖੜੀ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਸੱਚਾਈ ਤੇ ਇਮਾਨਦਾਰੀ ਜਿਵੇਂ ਅਲੋਪ ਹੀ ਹੋ ਗਈ ਹੋਵੇ, ਜਾਪਦਾ ਹੈ। ਕਿਸੇ ਨੂੰ ਕਿਸੇ ਦੀ ਵੀ ਸਾਰ ਨਹੀਂ ਹੈ ਤੇ ਕੋਈ ਕਿਸੇ ਨੂੰ ਵੀ ਚਾਹ ਕੇ ਜਿਹੇ ਨਹੀਂ ਮਿਲਦਾ, ਸਭ ਨੂੰ ਆਪਣੇ ਆਪਣੇ ਕੰਮ ਤੱਕ ਮਤਲਬ ਹੈ ਤੇ ਸਭ ਨੂੰ ਹੀ ਆਪਣਾ ਆਪਾ ਚਾਹੀਦਾ ਹੈ। ਸਾਨੂੰ ਤਾਂ ਬਸ ਆਪਣੀ ਹੀ ਤਰੱਕੀ, ਸ਼ੋਭਾ ਤੇ ਕਮਾਈ ਚਾਹੀਦੀ ਹੈ ਦੂਜੇ ਦਾ ਚਾਹੇ ਕੁਝ ਵੀ ਬੁਰਾ ਹੋਈ ਜਾਵੇ ਸਾਨੂੰ ਕੋਈ ਫਿਕਰ ਨਹੀ। ਸਾਨੂੰ ਕੋਈ ਪ੍ਰਵਾਹ ਨਹੀਂ ਹੈ ਕਿ ਕੋਈ ਖਾ ਕੇ ਸੌਂ ਰਿਹਾ ਹੈ ਜਾਂ ਭੁੱਖਾ ਸੌ ਰਿਹਾ ਹੈ। 
ਜੇ ਅੱਜ ਦੀ ਦੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਕਿਸੇ ਰੋਂਦੇ ਨੂੰ ਗਲ ਨਾਲ ਲਾਉਣ ਲਈ ਤਿਆਰ ਨਹੀਂ ਹੈ, ਕੋਈ ਵੀ ਕਿਸੇ ਰੋਂਦੇ ਨੂੰ ਮੋਢਾ ਨਹੀਂ ਦਿੰਦਾ ਤੇ ਕੋਈ ਹੰਝੂ ਨਹੀਂ ਪੂੰਝਦਾ। ਸਾਰੇ ਹੀ ਰੋਂਦੇ ਨੂੰ ਦੇਖ ਕੇ ਹੱਸਣ ਵਾਲੇ ਹਨ, ਰੋਂਦੇ ਨੂੰ ਹੋਰ ਜਿਆਦਾ ਰਵਾਉਣ ਦੇ ਯਤਨ ਵਿਚ ਰਹਿੰਦੇ ਹਨ। ਇਸ ਕਰਕੇ ਹੀ ਤਾਂ ਇਹੋ ਜਿਹੇ ਲੋਕ ਭਾਉਂਦੇ ਨਹੀਂ, ਇਸ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਆਪਣਾਪਨ ਗੁਆਚ ਗਿਆ ਹੈ ਤੇ ਸਭ ਬੇਗਾਨੇ ਹੀ ਬੇਗਾਨੇ ਭਰੇ ਪਏ ਨੇ ਜਹਾਨ ਉੱਤੇ। 
ਕਹਿੰਦੇ ਹਨ ਕਿ ਖੁਸ਼ੀਆਂ ਨੂੰ ਜੇਕਰ ਦੂਜਿਆਂ ਦੇ ਨਾਲ ਵੰਡਿਆ ਜਾਵੇ ਤਾਂ ਇਹ ਦੁੱਗਣੀਆਂ ਹੋ ਜਾਂਦੀਆਂ ਹਨ ਤੇ ਜੇਕਰ ਦੁੱਖ ਨੂੰ ਦੂਜਿਆਂ ਦੇ ਨਾਲ ਸਾਂਝਾ ਕੀਤਾ ਜਾਵੇ ਤਾਂ ਇਹ ਅੱਧਾ ਰਹਿ ਜਾਂਦਾ ਹੈ, ਪਰ ਦੁਨੀਆਂ ਇਹਨਾ ਗੱਲਾਂ ਨੂੰ ਕਿਉਂ ਨਹੀਂ ਸਮਝਦੀ, ਕਿਉ ਨਹੀ ਲਾਗੂ ਕਰਦੀ ਇਹਨਾਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ, ਕਿਉ ਨਹੀ ਦੁੱਖ ਸੁੱਖ ਵਿਚ ਇੱਕ ਦੂਜੇ ਦੀ ਸਾਥੀ ਬਣਦੀ। ਪਰ ਜੇਕਰ ਇਹ ਹੋ ਜਾਵੇ ਤਾਂ ਇੱਥੇ ਹੀ ਸਵਰਗ ਹੈ, ਫਿਰ ਇਹ ਦੁਨੀਆ ਹੀ ਰੱਬ ਹੈ ਤਾਂ ਬਾਹਰੋਂ ਕੁਝ ਲੱਭਣ ਦੀ ਹੀ ਜਰੂਰਤ ਨਹੀਂ ਰਹਿੰਦੀ। ਪਰ ਹੁੰਦਾ ਕੀ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੀ ਨਹੀਂ। ਅਸੀ ਆਪਣੇ ਆਪੇ ਵਿਚ ਹੀ ਉਲਝੇ ਰਹਿੰਦੇ ਹਾਂ। ਕਿਸੇ ਮਾੜੇ ਦੇ ਲਈ ਇੱਕ ਹਾਅ ਦਾ ਨਾਅਰਾ ਮਾਰਨ ਲਈ ਤਿਆਰ ਹੀ ਕਿੱਥੇ ਹੁੰਦੇ ਆ, ਕਿਉਂਕਿ ਅਸੀਂ ਤਾਂ ਓਹਨਾ ਨੂੰ ਰੂਆ ਕੇ ਖੁਸ਼ ਹੁੰਦੇ ਹਾ। ਸੱਚ ਮੁੱਚ ਹੀ ਅਸੀ ਓਸ ਜ਼ਮਾਨੇ ਦੇ ਭਾਗੋ ਤੋਂ ਵੀ ਮਾੜੇ ਹਾ ਜੋ ਕਿ ਦਿਨ ਰਾਤ ਹੀ ਆਪਾ ਭਰਨ ਬਾਰੇ ਸੋਚਦੇ ਰਹਿੰਦੇ ਹਾਂ। 
ਬਸ ਇਹਨਾ ਸਾਰੀਆਂ ਹੀ ਗੱਲਾਂ ਕਰਕੇ ਅਸੀ ਬਹੁਤ ਹੀ ਜਿਆਦਾ ਪਿੱਛੇ ਚਲੇ ਗਏ ਹਾ, ਅਸੀ ਤਾਂ ਕਿਸੇ ਨੂੰ ਹੱਸਦਾ ਨਹੀਂ ਦੇਖ ਸਕਦੇ, ਅਸੀਂ ਤਾਂ ਕਿਸੇ ਨੂੰ ਵੱਸਦਾ ਨਹੀਂ ਦੇਖ ਸਕਦੇ। ਪਰ ਗੱਲਾਂ ਤਾਂ ਅਸੀਂ ਚੰਨ ਤੇ ਜਾਣ ਦੀਆਂ ਕਰਦੇ ਹਾਂ, ਪਰ ਜੇਕਰ ਦੇਖਿਆ ਜਾਵੇ ਤਾਂ ਅਸਲ ਵਿੱਚ ਅਸੀ ਧਰਤੀ ਤੇ ਵੀ ਗੁਆਚੇ ਹੋਏ ਹੀ ਹਾਂ, ਤਾਂ ਦੇਖੋ ਕਿ ਅਸੀਂ ਚੰਨ ਤੱਕ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ ਤੇ ਜੇਕਰ ਪਹੁੰਚ ਵੀ ਗਏ ਤਾਂ ਓਥੇ ਜਾ ਕੇ ਵੀ ਤਾਂ ਅਸੀਂ ਇਹੋ ਰਹਿਣਾ ਹੈ।
ਸੋ ਜੇਕਰ ਅਸੀਂ ਇੱਥੇ ਹੀ ਸਹੀ ਤਰਾਂ ਰਹਿਣਾ ਸਿੱਖ ਲਈਏ ਇੱਕ ਦੂਜੇ ਦੇ ਨਾਲ ਮਿਲ ਕੇ ਤੁਰਨਾ ਸਿੱਖ ਲਈਏ, ਇਕ ਦੂਜੇ ਦਾ ਦੁੱਖ ਸੁੱਖ ਵੰਡਾਉਣ ਸਿੱਖ ਲਈਏ ਤਾਂ ਇਹ ਧਰਤੀ ਵੀ ਕੋਈ ਛੋਟੀ ਨਹੀਂ ਹੈ ਰਹਿਣ ਲਈ, ਸਾਨੂੰ ਜਰੂਰਤ ਹੀ ਨਹੀਂ ਹੈ ਕਿਸੇ ਪਰਾਈ ਧਰਤੀ ਨੂੰ ਲੱਭਣ ਦੀ, ਇਹੋ ਧਰਤੀ ਸਾਡੀ ਮਾਂ ਹੈ, ਸਾਡੇ ਗੁਰੂਆਂ ਨੇ ਆਪਣੇ ਚਰਨ ਇਸ ਧਰਤੀ ਤੇ ਪਾਏ ਹੋਏ ਹਨ। ਸੋ ਸਾਨੂੰ ਇਹ ਧਰਤੀ, ਰਿਸ਼ਤੇ, ਸੱਭਿਅਤਾ ਤੇ ਹਾਸਿਆਂ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਦੇਖਿਓ ਸਾਨੂੰ ਆਪ ਨੂੰ ਵੀ ਪਹਿਲਾਂ ਨਾਲੋਂ ਜਿਆਦਾ ਖੁਸ਼ੀ ਮਿਲਦੀ, ਸਾਨੂੰ ਵੀ ਇੰਝ ਜਾਪੇਗਾ ਕਿ ਯਰ ਇੰਨੇ ਸਾਲ ਹੋਗੇ ਧਰਤੀ ਤੇ ਆਇਆਂ ਨੂੰ ਪਰ ਇਸ ਤਰਾਂ ਦੀ ਜਿੰਦਗੀ ਪਹਿਲੀ ਵਾਰ ਜੀਅ ਰਹੇ ਹਾਂ।
ਧੰਨਵਾਦ

badaldi duniya (poem) - prem dharampura new shayri
Prem Dharampura Shayri

Post a Comment

1 Comments
* Please Don't Spam Here. All the Comments are Reviewed by Admin.

Search